ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਘਬਰਾਹਟ. ਦਹਲ. ਵ੍ਯਾਕੁਲਤਾ. "ਦਿਲ ਖਲਹਲੁ ਜਾਕੈ ਜਰਦ ਰੂ ਬਾਨੀ." (ਭੈਰ ਕਬੀਰ) ਜਿਸ ਦੇ ਦਿਲ ਵਿੱਚ ਖਲਭਲੀ ਹੈ, ਉਸ ਦੇ ਮੂੰਹ ਦੀ ਵੰਨੀ (ਵਰਣ) ਜ਼ਰਦ ਹੈ। ੨. ਦੇਖੋ, ਖਲਲ.


ਦੇਖੋ, ਖਲ ੨. ਫ਼ਾ ਖ਼ਿਰਮਨ. "ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ." (ਭੈਰ ਮਃ ੫) ਦੇਖੋ, ਖਲਿਹਾਨ.


ਅ਼. [خلقت] ਖ਼ਲਕ਼ਤ. ਸੰਗ੍ਯਾ- ਸੰਸਾਰ. ਸ੍ਰਿਸ੍ਟੀ.


ਵਿ- ਦੁਸ੍ਟਾਂ ਦੇ ਕੱਟਣ ਵਾਲਾ। ੨. ਸੰਗ੍ਯਾ- ਖੜਗ. (ਸਨਾਮਾ)


ਵਿ- ਦੁਸ੍ਟਾਂ ਦੇ ਖੰਡਨ ਕਰਨ ਵਾਲੀ। ੨. ਸੰਗ੍ਯਾ- ਕ੍ਰਿਪਾਣ. (ਸਨਾਮਾ) ੩. ਖਲਖੰਡਨ (ਕ੍ਰਿਪਾਣ) ਧਾਰਣ ਵਾਲੀ ਸੈਨਾ. (ਸਨਾਮਾ)