ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਨਮ ਜਨਮਾਂਤਰਾਂ ਦਾ ਵਿਛੋੜਾ। ੨. ਜਨਮ ਅਤੇ ਦੇਹ ਨਾਲੋਂ ਜੀਵ ਦੀ ਜੁਦਾਈ (ਮਰਣ). ੩. ਉਮਰ ਦਾ ਵਿਛੋੜਾ. ਜੀਵਨਭਰ ਦਾ ਵਿਯੋਗ. "ਲਗਨਿ ਜਨਮਵਿਜੋਗ." (ਮਾਝ ਬਾਰਹਮਾਹਾ)


ਸੰਗ੍ਯਾ- ਜਨਮ. ਉਤਪੱਤਿ. "ਬਹੁੜਿ ਨ ਹੋਵੀ ਜਨਮੜਾ." (ਵਾਰ ਮਾਰੂ ੨. ਮਃ ੫)


ਜਨਮਦੀਆਂ. ਪੈਦਾ ਹੁੰਦੀਆਂ. "ਬਹੁੜਿ ਨ ਜਨਮੜੀਆਹ." (ਮਾਝ ਬਾਰਹਮਾਹਾ)


ਸੰ. जन्माष्टमी ਕ੍ਰਿਸਨ ਜੀ ਦੇ ਜਨਮ ਦੀ ਅੱਠੋਂ. ਭਾਦੋਂ ਬਦੀ ੮. "ਜਨਮਾਸ੍ਟਮੀ ਰਾਮਨੌਮੀ." (ਭਾਗੁ ਕ)


ਜਨਮ ਧਾਰਦੇ. "ਬਹੁਰਿ ਬਹੁਰਿ ਜਨਮਾਧੇ." (ਆਸਾ ਮਃ ੫)


ਜਨਮ ਅਤੇ ਅੰਤ (ਮਰਣ). ੨. ਜਨਮਾਂਤਰ. ਹੋਰ ਜਨਮ. "ਮੇਟਿਆ ਜਨਮਾਂਤੁ." (ਸਵੈਯੇ ਮਃ ੪. ਕੇ)