ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
push or rub against the ground
to treat and/or defeat cruelly, insultingly (as in wrestling)
to suffer ਰਗੜ , for ਰਗੜ to be caused, abraded, bruised, scraped
ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)
ਰਚਨਾ. ਸ੍ਰਿਸ੍ਟਿ. "ਆਪੇ ਰਚਨੁ ਰਚਾਇ, ਆਪੇ ਹੀ ਪਾਲਿਆ." (ਵਾਰ ਗੂਜ ੨. ਮਃ ੫) ੨. ਰਚਣ ਦੀ ਕ੍ਰਿਯਾ. ਬਣਾਉ. "ਜਿਨਿ ਹਰਿ ਤੇਰਾ ਰਚਨੁ ਰਚਿਆ." (ਅਨੰਦੁ)
ਕ੍ਰਿ- ਰਚਨਾ ਕਰਵਾਉਣਾ. ਬਣਾਵਾਉਣਾ. "ਸਚੈ ਤਖਤੁ ਰਚਾਇਆ." (ਮਃ ੩. ਵਾਰ ਰਾਮ ੧) ੨. ਮਿਲਾਉਣਾ. ਲੀਨ ਕਰਨਾ.
ਕ੍ਰਿ. ਵਿ- ਰਚਕੇ. ਬਣਾਕੇ. "ਰਚਿ ਰਚਨਾ ਅਪਨੀ ਕਲ ਧਾਰੀ." (ਸੁਖਮਨੀ) ੨. ਬਣਾਕੇ. ਸਵਾਰਕੇ. "ਜਿਹਿ ਸਿਰਿ ਰਚਿ ਰਚਿ ਬਾਂਧਤ ਪਾਗ." (ਗਉ ਕਬੀਰ)