ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸਟ੍‌- ਅਸ਼ੀਤਿ. (ਸਡਸ਼ੀਤਿ). ਅੱਸੀ ਉੱਪਰ ਛੀ- ੮੬.


ਇਸ ਦਾ ਮੂਲ ਹੈ ਛਿਆਸੀ ਹਜਾਰ ਯੋਜਨ. ਹਿੰਦੂਮਤ ਦੇ ਗ੍ਰੰਥਾਂ ਵਿੱਚ ਪ੍ਰਿਥਿਵੀ ਦਾ ਵਿਸ੍ਤਾਰ ਛਿਆਸੀ ਹਜਾਰ ਯੋਜਨ ਲਿਖਿਆ ਹੈ. ਦੇਖੋ, ਵ੍ਰਿਹਸਪਤਿ ਸੰਹਿਤਾ. ਸ਼. ੩੧ ਛਿਆਸੀ ਜੂਨ ਭਟਕਣ ਤੋਂ ਭਾਵ ਹੈ ਕਿ ਸਾਰੀ ਧਰਤੀ ਪੁਰ ਭਟਕਦੇ ਫਿਰਨਾ.


ਦੇਖੋ, ਛਿਆਸਠ.


ਸੰ. ਸੁੱਣਵਤਿ. ਛੀ ਅਤੇ ਨੱਵੇ- ੯੬.