ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਕ ਅਥਵਾ ਵਕ. ਦੇਖੋ, ਬਗੁਲਾ.


ਵਕੀ. ਬਗੁਲੇ ਦੀ ਮਦੀਨ। ੨. ਵਿ- ਬਗਲ ਨਾਲ ਹੈ. ਜਿਸ ਦਾ ਸੰਬੰਧ। ੩. ਸੰ. वल्गुलिका. ਵਲ੍‌ਗੁਲਿਕਾ. ਸੰਗ੍ਯਾ- ਫਕੀਰਾਂ ਦੀ ਭਿਖ੍ਯਾ ਮੰਗਣ ਦੀ ਥੈਲੀ, ਜੋ ਬਗਲ ਪੁਰ ਲਟਕਦੀ ਰਹਿਂਦੀ ਹੈ. "ਡਾਰ ਬਗਲੀ ਮਹਿ ਲੀਨੋ." (ਚਰਿਤ੍ਰ ੧੬੬)


ਦੇਖੋ, ਬਾਗਵਾਨ. "ਮਿਲ੍ਯੋ ਬਗਵਾਨ ਸੁ ਹਾਰ ਗਰੇ ਹਰਿ ਕੇ ਤਿਨ ਡਾਰ੍ਯੋ." (ਕ੍ਰਿਸਨਾਵ)


ਸੰਗ੍ਯਾ- ਭਿੱਜੇ ਹੋਏ ਸੱਠੀ ਦੇ ਚਾਉਲ।¹ ੨. ਸੱਠੀ ਦੇ ਲਾਲ ਚਾਉਲ। ੩. ਇੱਕ ਲੰਮਾ ਘਾਸ, ਜਿਸ ਦੀਆਂ ਰੱਸੀਆਂ ਮੰਜੇ ਬੁਣਨ ਦੇ ਕੰਮ ਆਉਂਦੀਆਂ ਹਨ.


ਵਕ (ਬਗੁਲੇ) ਦਾ ਬਹੁ ਵਚਨ। ੨. ਬੱਗਾਂ. ਬਗੁਲਿਆਂ ਦੇ. "ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ." (ਸੂਹੀ ਮਃ ੧) ੩. ਵਿ- ਚਿੱਟਾ. ਸ੍ਵੇਤ. ਸੰ. ਵਲਕ੍ਸ਼੍‍. "ਬਗਾ ਰਤਾ ਪੀਅਲਾ ਕਾਲਾ ਬੇਦਾਂ ਕਰੀ ਪੁਕਾਰ." (ਮਃ ੧. ਵਾਰ ਮਾਝ) ਦੇਖੋ, ਵੇਦ। ੪. ਸੰਗ੍ਯਾ- ਬਾਗਾ. ਪੋਸ਼ਾਕ. ਵਸਤ੍ਰ. "ਬ੍ਯੋਂਤ ਡਾਰੇ ਬਗਾ ਸੇ ਸਵਾਰੰ." (ਵਿਚਿਤ੍ਰ)