ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. क्रुश् ਧਾ- ਪੁਕਾਰਨਾ- ਰੋਣਾ- ਗਾਲੀ ਦੇਣਾ- ਦੋਸ਼ ਲਾਉਣਾ.


ਵਿ- ਕ੍ਰੋਧ ਸਹਿਤ. ਗੁੱਸੇ ਨਾਲ ਭਰਿਆ ਹੋਇਆ.


ਵਾ- ਕ੍ਰੋਧੀ ਹੋਕੇ ਜ਼ਹਿਰ ਨਾ ਘੋਲ. (ਰਾਮਾਵ)


ਸੰ. ਧਾ- ਗੁੱਸਾ ਕਰਨਾ.


ਸੰ. क्रुञ्च् ਧਾ- ਨਜ਼ਦੀਕ (ਨੇੜੇ) ਜਾਣਾ, ਟੇਢਾ ਘੁੰਮਣਾ, ਟੇਢਾ ਹੋਣਾ. ਤੁੱਛ ਹੋਣਾ, ਰੁੱਖਾ ਹੋਣਾ। ੨. ਸੰਗ੍ਯਾ- ਇੱਕ ਪ੍ਰਕਾਰ ਦਾ ਬਗੁਲਾ। ੩. ਕੂੰਜ। ੪. ਕ੍ਰੌਂਚ ਪਰਵਤ। ੫. ਰੁੱਖਾਪਨ. "ਧਨੁ ਭ੍ਰਿਕੁਟੀ ਸੁ ਕ੍ਰੰਚ ਬਿਨ ਬਾਰੰ." (ਨਾਪ੍ਰ) ਕੇਸ਼ ਰੁਖਾਸਣੇ ਬਿਨਾ. ਭਾਵ- ਮੁਲਾਇਮ.


ਸੰ. ਵਿ- ਨਿਰਦਈ. ਜਾਲਿਮ। ੨. ਤੱਤਾ. ਗਰਮ। ੩. ਤਿੱਖਾ. ਤੇਜ਼.


ਵਿ- ਦਯਾ ਰਹਿਤ ਕੰਮ ਕਰਨ ਵਾਲਾ. "ਸੰਗ ਕ੍ਰੂਰਕਰਮਾ ਅਬ ਆਨਾ." (ਗੁਪ੍ਰਸੂ) ੨. ਸੰਗ੍ਯਾ- ਇੱਕ ਸੂਰਯਵੰਸ਼ੀ ਰਾਜਾ.


ਕਲੇਸ਼. "ਕਉਸਲ ਕੇ ਛੋਰ ਕ੍ਰੇਸ." (ਰਾਮਾਵ) ਕੋਸ਼ਲ ਦੇਸ਼ ਦੇ ਕਜੀਏ ਛੱਡਕੇ.


ਸ਼੍ਯਾਮਾ. ਕਾਲਕੜਛੀ. "ਕੁਰਕਟ ਕ੍ਰੇਟੂ ਕਾਕ." (ਨਾਪ੍ਰ)