ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਪੁਕਾਰਨਾ. ਚਿੱਲਾਨਾ. ਵਿਲਾਪ ਕਰਨਾ. ਦੇਖੋ, ਕ੍ਰੁਸ਼੍‌. ਧਾ.


ਦੇਖੋ, ਕ੍ਰੋਧ. "ਨ ਮੋਹੰ ਨ ਕ੍ਰੋਹੰ." (ਅਕਾਲ)


ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)


ਦੇਖੋ, ਕੋਦਉ. "ਹੰਸ ਉਡਰ ਕੋਧ੍ਰੈ ਪਾਇਆ." (ਸ. ਫਰੀਦ)


ਵਿ- ਕ੍ਰੋਧਿਨ੍‌. ਕ੍ਰੋਧ ਵਾਲਾ. ਗੁਸੈਲਾ। ੨. ਦੇਖੋ, ਮੁਠੀ। ੩. ਦੇਖੋ, ਕਰੋਧਿ.


ਦੇਖੋ, ਕੋਪ. "ਜੇ ਅਤਿ ਕ੍ਰੋਪ ਕਰੇਕਰਿ ਧਾਇਆ." (ਆਸਾ ਕਬੀਰ)