ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰੋਪ (ਕ੍ਰੋਧ) ਕਰਕੇ. ਕੁਪਿਤ ਹੋ ਕੇ. "ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ." (ਗੌਂਡ ਕਬੀਰ)


ਸੰਗ੍ਯਾ- ਕੋਟਿ. ਕ੍ਰੋੜ. ਸੌ ਲਾਖ. "ਜੋਰੇ ਲਾਖ ਕ੍ਰੋਰੇ ਮਨ ਨ ਹੋਰੇ." (ਗਉ ਮਃ ੫)


ਸੰ. क्रोड ਸੰਗ੍ਯਾ- ਸੂਰ। ੨. ਗੋਦ. ਅੰਕਵਾਰ। ੩. ਬਿਰਛ ਦੀ ਖੋੜ। ੪. ਕਰੋੜ.


ਦੇਖੋ, ਕ੍ਰੌਂਚ.


ਦੇਖੋ, ਸਵੈਯੇ ਦਾ ਰੂਪ ੨੯.


ਸੰ. कौच्र ਸੰਗ੍ਯਾ- ਸਾਰਸ. "ਕ੍ਰੌਂਚ ਸੁ ਆਰੁਣਚੂੜ ਪੁਕਾਰਤ." (ਗੁਪ੍ਰਸੂ) ੨. ਹਿਮਾਲਯ ਦੀ ਧਾਰਾ ਦਾ ਇੱਕ ਪਰਬਤ. ਹਰਿਵੰਸ਼ ਅਨੁਸਾਰ ਇਹ ਮੈਨਾਕ ਦਾ ਪੁਤ੍ਰ ਅਤੇ ਹਿਮਾਲਯ ਦਾ ਪੋਤਾ ਹੈ. ਮਹਾਭਾਰਤ ਵਿੱਚ ਕਥਾ ਹੈ ਕਿ ਕ੍ਰੌਂਚ ਪਰਬਤ ਅਜੇਹਾ ਮਸਤਿਆ ਕਿ ਕ੍ਰੌਂਚਦ੍ਵੀਪ ਦੇ ਵਸਨੀਕਾਂ ਨੂੰ ਦਰੜਨ ਲੱਗਾ. ਇਸ ਤੋਂ ਦੁਖੀ ਹੋ ਕੇ ਸਾਰੇ ਲੋਕ ਕਾਰ੍‌ਤਿਕੇਯ ਦੀ ਸ਼ਰਣ ਗਏ, ਜਿਸ ਤੇ ਸ਼ਿਵਪੁਤ੍ਰ ਨੇ ਤੀਰ ਅਥਵਾ ਬਰਛੀ ਅਜੇਹੀ ਮਾਰੀ ਕਿ ਪਹਾੜ ਨੂੰ ਬਿਨ੍ਹ ਦਿੱਤਾ ਅਤੇ ਖੜਗ ਨਾਲ ਕ੍ਰੌਂਚ ਦਾ ਸ਼੍ਰਿੰਗ ਵੱਢ ਦਿੱਤਾ. "ਕ੍ਰੌਂਚ ਸੈਲ ਮੇ ਜਨੁ ਸ਼ਿਵਨੰਦਨ ਬਰਛੀ ਮਾਰ ਧਸਾਈ." (ਗੁਪ੍ਰਸੂ) ੩. ਇੱਕ ਦੈਤ, ਜੋ ਮਯ ਦਾਨਵ ਦਾ ਪੁਤ੍ਰ ਸੀ. ਇਸ ਦਾ ਨਿਵਾਸ ਕ੍ਰੌਂਚ ਦ੍ਵੀਪ ਵਿੱਚ ਸੀ। ੪. ਪੁਰਾਣਾਂ ਅਨੁਸਾਰ ਸੱਤ ਦ੍ਵੀਪਾਂ ਵਿੱਚੋਂ ਇੱਕ ਦ੍ਵੀਪ, ਜਿਸ ਵਿੱਚ ਕ੍ਰੌਂਚ ਪਹਾੜ ਹੈ. ਇਹ ਖੀਰਸਮੁੰਦਰ ਨਾਲ ਘਿਰਿਆ ਹੋਇਆ ਮੰਨਿਆ ਹੈ. ਇਸ ਦਾ ਪ੍ਰਮਾਣ ਸੋਲਾਂ ਲੱਖ ਯੋਜਨ ਲਿਖਿਆ ਹੈ. "ਕ੍ਰੌਂਚ ਨਾਮ ਤਿਹ ਦੀਪ ਕੋ ਨਰਿ ਸੁੰਦਰ ਸਮੁਦਾਯ." (ਨਾਪ੍ਰ) ੫. ਦੇਖੋ, ਕ੍ਰੌਂਚਪਦਾ.


ਸੰ. क्रन्द ਧਾ- ਦੁੱਖ ਪ੍ਰਗਟ ਕਰਨਾ, ਘਬਰਾਉਣਾ, ਦੁੱਖ ਨਾਲ ਪੁਕਾਰਨਾ.