ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਹਾਰ੍‍ਯ੍ਯ. ਵਿ- ਨਾ ਲੈ ਜਾਣ ਲਾਇਕ। ੨. ਭਾਵ- ਨਾ ਅੰਗੀਕਾਰ ਕਰਨ ਯੋਗ੍ਯ. "ਖਾਣਾ ਖਾਜ ਅਹਾਜੁ." (ਵਾਰ ਸਾਰ ਮਃ ੧) ੩. ਅਖਾਦ੍ਯ. ਨਾ ਖਾਣ ਯੋਗ੍ਯ. ਅਭੱਖ.


ਦੇਖੋ, ਹਾਤਾ.


ਸੰ. ਆਹਾਰ. ਸੰਗ੍ਯਾ- ਭੋਜਨ. ਗ਼ਿਜਾ. ਖਾਣਾ.


ਵਿ- ਜੋ ਹਾੜਨ ਵਿੱਚ ਨਾ ਆਵੇ. ਜਿਸ ਦਾ ਮਾਪ ਅਤੇ ਤੋਲ ਨਾ ਜਾਣਿਆ ਜਾਵੇ। ੨. ਸੰਗ੍ਯਾ- ਦੁੱਖਭਰੀ ਪੁਕਾਰ. ਹਾਹਾਕਾਰ. "ਖੁਲੀਂ ਵਾਲੀਂ ਦੈਤ ਅਹਾੜੇ." (ਚੰਡੀ ੩) ੩. ਰਣਭੂਮਿ. ਜੰਗ ਦਾ ਮੈਦਾਨ. "ਰੁਲੇ ਅਹਾੜ ਵਿੱਚ." (ਚੰਡੀ ੩) ੪. ਸੰ. ਆਸਾਢ. ਹਾੜ੍ਹ ਦਾ ਮਹੀਨਾ.


ਸੰਗ੍ਯਾ- ਹਾੜ੍ਹੀ ਦੀ ਫ਼ਸਲ. "ਫਸਲ ਅਹਾੜੀ ਏਕ ਨਾਮੁ ਸਾਵਣੀ ਸਚੁ ਨਾਉਂ" (ਵਾਰ ਮਲਾ ਮਃ ੧) "ਸਾਵਣੁ ਰਾਤਿ ਅਹਾੜੁ ਦਿਹੁ." (ਵਾਰ ਰਾਮ ੧. ਮਃ ੧) ਸਕਾਮ ਅਸ਼ੁਭ ਅਤੇ ਸ਼ੁਭ ਕਰਮ ਸਾਉਣੀ ਅਤੇ ਹਾੜੀ ਹੈ। ੨. ਵਿ- ਜੋ ਹਾੜਨ (ਮਿਣਨ) ਵਿੱਚ ਨਾ ਆਵੇ. ਦੇਖੋ, ਹਾੜਨਾ.


ਇਹ. ਯਹ. "ਅਹਿ ਤਨ ਢੇਰੀ ਥੀਸੀ." (ਸੂਹੀ. ਫਰੀਦ) "ਅਹਿ ਕਰ ਕਰੇ ਸੁ ਅਹਿ ਕਰ ਪਾਏ." (ਵਾਰ ਮਾਰੂ ੨, ਮਃ ੫) ੨. ਅਸ੍ਤਿ. ਹੈ। ੩. ਅਹੰਤਾ. ਹੌਮੈ. ਅੰਹਕਾਰ. ਦੇਖੋ, ਪਰਚਾਇਣ। ੪. ਸੰ. अहि. ਸੰਗ੍ਯਾ- ਸਰਪ. ਸੱਪ। ੫. ਸੂਰਜ। ੬. ਰਾਹੀ. ਪਥਿਕ। ੭. ਵਿ- ਨੀਚ। ੮. ਲੁਟੇਰਾ. ਵੰਚਕ। ੯. ਅੱਠ ਗਿਣਤੀ ਦਾ ਬੋਧਕ, ਕਿਉਂਕਿ ਪ੍ਰਧਾਨ ਨਾਗ ਅੱਠ ਹਨ. "ਜਬ ਵਿਸਾਖ ਅਹਿ ਦਿਵਸ ਵਿਤਾਏ." (ਗੁਵਿ ੬) ੧੦. ਸੰ. अहन्- ਅਹਨ੍‌. ਸੰਗ੍ਯਾ- ਦਿਨ. "ਮਨ ਰੇ, ਅਹਿ ਨਿਸਿ ਹਰਿਗੁਣ ਸਾਰ." (ਸ੍ਰੀ ਮਃ ੧)