ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਜਨਮਕੇ. ਜੰਮਕੇ. "ਜਨਮਿ ਮਰਹਿ ਜੂਐ ਬਾਜੀ ਹਾਰੀ." (ਆਸਾ ਮਃ ੪) ੨. ਜਨਮ ਮੇਂ. "ਪੂਰਬ ਜਨਮਿ ਭਗਤਿ ਕਰਿ ਆਏ." (ਬਿਲਾ ਅਃ ਮਃ ੪)


ਜਨਮੇ ਅਤੇ ਮਰੇ। ੨. ਜਨਮਦੇ ਹੀ ਮੋਏ। ੩. ਜਨਮ ਤੋਂ ਲੈ ਕੇ ਸਾਰੀ. ਉਮਰ ਜਿਨ੍ਹਾਂ ਨੇ ਪੁਰੁਸਾਰਥਹੀਨ ਵਿਤਾਈ ਹੈ. ਜਨਮਦੇ ਹੀ ਮੁਰਦਾ. "ਜਨਮਿਮੂਏ ਨਹਿ ਜੀਵਣ ਆਸਾ." (ਓਅੰਕਾਰ)


ਅਰਜੁਨ ਦਾ ਪੜੋਤਾ, ਅਭਿਮਨ੍ਯੁ ਦਾ ਪੋਤਾ, ਪਰੀਕ੍ਸ਼ਿਤ ਦਾ ਪੁਤ੍ਰ, ਕੁਰੁਵੰਸ਼ੀ ਰਾਜਾ ਜਨਮੇਜਯ, ਜੋ ਸਰਪਾਂ ਦਾ ਵੈਰੀ ਸੀ.¹ ਜਨਮੇਜਯ ਦੇ ਪਿਤਾ ਪਰੀਕ੍ਸ਼ਿਤ ਨੂੰ ਤਕ੍ਸ਼੍‍ਕ ਨੇ ਕੱਟ (ਡਸ) ਲਿਆ ਸੀ, ਜਿਸ ਤੋਂ ਉਸ ਦੀ ਮੌਤ ਹੋਈ. ਜਨਮੇਜਯ ਨੇ ਬਾਪ ਦਾ ਬਦਲਾ ਲੈਣ ਲਈ ਸਰਪਮੇਧ ਯਗ੍ਯ ਰਚਿਆ, ਜਿਸ ਵਿੱਚ ਅਨੰਤ ਸਰਪ ਭਸਮ ਹੋਏ, ਅੰਤ ਨੂੰ ਆਸ੍ਤੀਕ ਰਿਖੀ ਦੀ ਗੱਲ ਮੰਨਕੇ ਜਨਮੇਜਯ ਨੇ ਸਰਪਯਗ੍ਯ ਬੰਦ ਕੀਤਾ ਅਤੇ ਤਕ੍ਸ਼੍‍ਕ ਦੀ ਜਾਨ ਬਖਸ਼ੀ. "ਜਨਮੇਜ ਰਾਜ ਮਹਾਨ." (ਗ੍ਯਾਨ) "ਰੋਵਹਿ ਜਨਮੇਜਾ ਖੁਇਗਇਆ." (ਵਾਰ ਰਾਮ ੧. ਮਃ ੧)


ਜਨਮੇਜਯ ਨੇ. "ਜਨਮੇਜੈ ਗੁਰਸਬਦ ਨ ਜਾਨਿਆ." (ਗਉ ਅਃ ਮਃ ੧) ਵ੍ਯਾਸ ਦਾ ਵਾਕ ਨਾ ਮੰਨਣ ਪੁਰ ਜਨਮੇਜਯ ਨੂੰ ਰੋਗ ਨੇ ਗ੍ਰਸਿਆ। ੨. ਦੇਖੋ, ਜਨਮੇਜਯ.


ਜਨਮ- ਉਤਸਵ. ਜਨਮਦਿਨ ਦਾ ਉਤਸਾਹ. ਸਾਲਗਿਰਹ ਦਾ ਤ੍ਯੋਹਾਰ.


ਜਨ੍ਯ (ਜਨੇਤ) ਦੇ ਵਾਸ ਦਾ ਸਥਾਨ. ਉਹ ਥਾਂ, ਜਿੱਥੇ ਬਰਾਤ ਠਹਿਰਾਈ ਜਾਵੇ.