ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [طناب] ਸੰਗ੍ਯਾ- ਤਣਨ ਦੀ ਰੱਸੀ. ਡੋਰੀ. ਤਣਾਂਵ। ੨. ਢੋਲ ਮ੍ਰਿਦੰਗ ਆਦਿ ਦਾ ਸਾਜ਼ਾਂ ਦੀ ਬੱਧਰੀ ਅਥਵਾ ਡੋਰ। ੩. ਜਮੀਨ ਮਿਣਨ ਦੀ ੬੦ ਗਜ ਲੰਮੀ ਜਰੀਬ.


ਅ਼. [تناوُل] ਤਨਾਵੁਲ. ਸੰਗ੍ਯਾ- ਪਕੜਨ ਦੀ ਕ੍ਰਿਯਾ. ਗਰਿਫ਼ਤ ਵਿੱਚ ਲਿਆਉਣਾ। ੨. ਤਲਵਾਰ ਦੇ ਮਿਆਨ ਪੁਰ ਲੱਗਿਆ ਚਾਂਦੀ ਸੁਇਨੇ ਆਦਿ ਦਾ ਉਹ ਸੰਮ, ਜਿਸ ਵਿੱਚ ਕੁੰਡੇ ਲਗੇ ਹੁੰਦੇ ਹਨ, ਜਿਨ੍ਹਾਂ ਵਿੱਚ ਤਸਮਾ ਪਾਕੇ ਤਲਵਾਰ ਪੇਟੀ ਨਾਲ ਬੰਨ੍ਹੀ ਜਾਂਦੀ ਹੈ. ਇਸ ਦੇ ਵਿਰੁੱਧ ਜੋ ਤਲਵਾਰ ਦੀ ਨੋਕ ਵੱਲ ਮਿਆਨ ਦੇ ਠੋਕਰ ਹੁੰਦੀ ਹੈ, ਉਹ 'ਮਨਾਲ' ਹੈ. ਸਿੰਧੀ ਵਿੱਚ ਇਸ ਦਾ ਨਾਉਂ 'ਤਹਨਾਲ' ਹੈ. "ਜਿਸ ਕੇ ਲਗੇ ਮਨਾਲ ਤਨਾਲਾ." (ਗੁਪ੍ਰਸੂ) ੩. [تنعُل] ਤਨਾਅ਼ਉਲ. ਜੁੱਤੀ ਦੀ ਖੁਰੀ। ੪. ਘੋੜੇ ਦੇ ਸੁੰਮ ਨੂੰ ਲੱਗਿਆ ਲੋਹਾ. ਨਾਲ. Horse- shoe.


ਦੇਖੋ, ਤ਼ਨਾਬ। ੨. ਖਿੱਚ. ਤਣਨ ਦਾ ਭਾਵ.


ਅ਼. ਤਨਾਵੁਲ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਗ੍ਰਾਸ ਫੜਕੇ ਮੂੰਹ ਵਿੱਚ ਪਾਉਣ ਦਾ ਕਰਮ. ਭੋਜਨ ਕਰਨਾ.


ਤਨ (ਸ਼ਰੀਰ) ਕਰਕੇ. "ਮਨਿ ਤਨਿ ਜਾਪੀਐ ਭਗਵਾਨ." (ਕਲਿ ਮਃ ੫) ੩. ਦੇਹ ਮੇਂ. "ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ." (ਪ੍ਰਭਾ ਮਃ ੧) ੩. ਦੇਹ ਕੋ. ਸ਼ਰੀਰ ਨੂੰ. "ਨਾਮ ਬਿਨਾ ਤਨਿ ਕਿਛੁ ਨ ਸੁਖਾਵੈ." (ਪ੍ਰਭਾ ਮਃ ੧) ੪. ਤਨ (ਸ਼ਰੀਰ) ਉੱਪਰ. "ਜਿਤੁ ਤਨਿ ਪਾਈਅਹਿ ਨਾਨਕਾ, ਸੇ ਤਨੁ ਹੋਵਹਿ ਛਾਰ." (ਵਾਰ ਆਸਾ) ੫. ਸ਼ਰੀਰ ਦੇ. "ਜੋਗ ਜੁਗਤਿ ਤਨਿ ਭੇਦ." (ਜਪੁ) ਭਾਵ- ਖਟਚਕ੍ਰ ਆਦਿ ਦਾ ਗ੍ਯਾਨ.


ਵਿ- ਤਨੁਮਾਤ੍ਰ. ਥੋੜਾਜੇਹਾ. ਬਹੁਤ ਕਮ.


ਤਨ- ਇੱਛਾ- ਆਦਿ. ਸ਼ਰੀਰ ਦੇ ਪਾਲਣ ਪੋਸਣ ਦੀ ਵਾਸਨਾ ਆਦਿ ਕਰਮ. "ਅਨਿਕ ਦੋਖਾ ਤਨਿਛਾਦਿ ਪੂਰੇ." (ਧਨਾ ਮਃ ੫)


ਦੇਖੋ, ਤਨਯਾ.


ਤਣੀ ਹੋਈ. ਕਸੀ ਹੋਈ। ੨. ਪ੍ਰਬਲ. ਤੀਵ੍ਰ. "ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ." (ਬਿਲਾ ਮਃ ੫) ਅਜੇਹੀ ਪ੍ਰਬਲ ਖਿੱਚ ਹੈ। ੩. ਸੰਗ੍ਯਾ- ਜਾਮੇ ਦੀ ਤਣੀ. ਤਣਨ ਦੀ ਡੋਰੀ. "ਕਬੈ ਤਨੀ ਕੋ ਬੰਧਨ ਕਰੈਂ." (ਗੁਪ੍ਰਸੂ) ੪. ਦੇਖੋ, ਤਣੀ.