ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ہمگی] ਕ੍ਰਿ. ਵਿ- ਸਭ. ਤਮਾਮ. ਸਰ੍‍ਵ. ਸਾਰੇ.


ਫ਼ਾ. [ہمچنیں] ਹਮਚੁਨੀ. ਕ੍ਰਿ. ਵਿ- ਐਹੋ ਜੇਹਾ. ਅਜੇਹਾ. "ਹਮਚਿਨੀ ਪਾਤਸਾਹ ਸਾਵਲੇ ਬਰਨਾ." (ਤਿਲੰ ਨਾਮਦੇਵ)


ਫ਼ਾ. [ہمچو] ਵਿ- ਮਾਨਿੰਦ. ਤੁੱਲ. ਸਮਾਨ.


ਫ਼ਾ. [ہمچُناں] ਵਿ- ਉਸ ਜੈਸਾ. ਓਹੋ ਜੇਹਾ.


ਅਸਾਡੇ. ਹਮਾਰੇ। ੨. ਸਾਡੇ ਜੇਹੇ. ਹਮਾਰੇ ਮਾਨਿੰਦ. ਦੇਖੋ, ਤੁਮਚੇ.


ਫ਼ਾ. [ہمزبان] ਹਮਜ਼ਬਾਂ. ਵਿ- ਹਮਕਲਾਮ. ਜਿਸ ਨਾਲ ਗੱਲ ਬਾਤ ਹੁੰਦੀ ਹੈ। ੨. ਉਹੀ ਬੋਲੀ ਬੋਲਣ ਵਾਲਾ.


ਅ਼. [حمذہ] ਹ਼ਮਜ਼ਹ. ਮੁਹ਼ੰਮਦ ਸਾਹਿਬ ਦਾ ਚਾਚਾ, ਜਿਸ ਨੇ ਇਸਲਾਮ ਮਤ ਧਾਰਨ ਕਰਕੇ ਵਡੀ ਵੀਰਤਾ ਦਿਖਾਈ. ਹਜਰਤ ਮੁਹ਼ੰਮਦ ਨੇ ਇਸ ਨੂੰ ਸ਼ੇਰ ਦਾ ਖਿਤਾਬ ਦਿੱਤਾ। ੨. ਸ਼ੇਰ. ਸਿੰਹ. ਸਿੰਘ। ੩. ਜੱਜਾ ਗੋਤ ਦਾ ਇੱਕ ਸਿੱਖ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਧਾਰਕੇ ਆਤਮਗ੍ਯਾਨੀ ਹੋਇਆ. "ਹਮਜਾ ਜੱਜਾ ਜਾਣੀਐ." (ਭਾਗੁ) ੪. [ہمزہ] ਵ੍ਯਾਕਰਣ ਅਨੁਸਾਰ ਜ਼ੇਰ ਜ਼ਬਰ ਪੇਸ਼ ਦੇ ਚਿੰਨ੍ਹ ਵਾਲਾ ਅਲਫ ਅੱਖਰ.