ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਨਗਰ ਨਿਵਾਸੀ ; plural urban population


same as ਨਗਰ , small ਨਗਰ


not firm on one's promises or statements, unreliable, equivocal; lier


ਸੰ. ਨਸ਼੍ਯਾ. ਸੰਗ੍ਯਾ- ਨਕੇਲ. ਨੱਕ ਵਿੱਚ ਪਾਈ ਰੱਸੀ. "ਨਕਿ ਨਥ ਖਸਮ ਹਥ." (ਵਾਰ ਸੋਰ ਮਃ ੨) ੨. ਇਸਤ੍ਰੀਆਂ ਦੇ ਨੱਕ ਦਾ ਇੱਕ ਗਹਿਣਾ.


ਸੰ. ਨਸ੍ਤਾ ਕਰਣ. ਕ੍ਰਿ- ਨੱਕ ਵਿੰਨ੍ਹਣਾ. ਨਕੇਲ ਪਾਉਣੀ। ੨. ਕ਼ਾਬੂ ਕਰਨਾ. "ਆਪਿ ਨਾਥੁ ਸਭ ਨਥੀਅਨੁ." (ਵਾਰ ਸਾਰ ਮਃ ੪)


ਵਿ- ਨਕੇਲ ਹੱਥ ਫੜਕੇ ਲੈਜਾਣ ਵਾਲਾ. ਜਿਸ ਦੇ ਹੱਥ ਨਕੇਲ ਹੈ। ੨. ਭਾਵ- ਪ੍ਰੇਰਕ. ਵਸ ਵਿੱਚ ਰੱਖਣ ਵਾਲਾ. ਆਪਣੀ ਇੱਛਾ ਅਨੁਸਾਰ ਚਲਾਉਣ ਵਾਲਾ ਆਦਿਕ.


ਇਹ ਧਰਮਵੀਰ ਸ਼ਹੀਦਾਂ ਦੀ ਮਿਸਲ ਵਿੱਚੋਂ ਸਨ. ਆਪਨੇ ਸੰਮਤ ੧੮੧੯ ਵਿੱਚ ਅਮ੍ਰਿਤਸਰ ਦੀ ਰਖ੍ਯਾ ਲਈ ਦੁੱਰਾਨੀਆਂ ਨਾਲ ਯੁੱਧ ਕੀਤਾ. ਸਿਆਲਕੋਟ ਵਿੱਚ ਬਾਬੇ ਦੀ ਬੇਰ ਸੁੰਦਰ ਗੁਰਦ੍ਵਾਰਾ ਬਣਾਕੇ ਆਪਣੀ ਜਾਗੀਰ ਉਸ ਮੰਦਿਰ ਨਾਲ ਲਾਈ, ਜੋ ਹੁਣ ਤੀਕ ਜਾਰੀ ਹੈ.