ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸੁਖ. ਆਨੰਦ. "ਮਨ ਸਗਲ ਕੋ ਹੋਆ ਸੂਖ." (ਆਸਾ ਮਃ ੫) ੨. ਵਿ- ਸ਼ੁਸ੍ਕ. ਖੁਸ਼ਕ. "ਸੂਖ ਗਯੋ ਤ੍ਰਸਕੈ ਹਰਹਾਰ." (ਚੰਡੀ ੧) ਡਰ ਦੇ ਮਾਰੇ ਸ਼ਿਵ ਦਾ ਹਾਰ (ਸੱਪ) ਸੁੱਕ ਗਿਆ.


ਦੇਖੋ, ਸੂਕ੍ਸ਼੍‍ਮ. "ਸੂਖਮ ਦੇਹ ਬੰਧਹਿ ਬਹੁ ਜਟੂਆ." (ਸਵੈਯੇ ਸ੍ਰੀ ਮੁਖਵਾਕ ਮਃ ੫)


ਦੇਖੋ, ਸੂਕ੍ਸ਼੍‍ਮ ਸ਼ਰੀਰ.


ਵਿ- ਦੁਬਲੀ ਦੇਹ ਵਾਲਾ. ਲਾਗਰ। ੨. ਦੇਖੋ, ਸੂਕ੍ਸ਼੍‍ਮ ਸ਼ਰੀਰ। ੩. ਸੂਕ੍ਸ਼੍‍ਮ ਰੂਪ, ਜੋ ਨੇਤ੍ਰਾਦਿ ਇੰਦ੍ਰੀਆਂ ਦਾ ਵਿਸਯ ਨਹੀਂ. "ਸੂਖਮ ਮੂਰਤਿ ਨਾਮ ਨਿਰੰਜਨ." (ਵਾਰ ਆਸਾ)


ਵਿ- ਸੁੱਕਾ. ਖ਼ੁਸ਼ਕ. ਸ਼ੁਸ੍ਕ.


ਦੇਖੋ, ਤਾਪ (ਸ).