ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਦਾਹਵ.
ਵਿ- ਕਹਿਆ ਹੋਇਆ. ਕਥਿਤ। ੨. ਸੰਗ੍ਯਾ- ਕਥਨ. ਬਿਆਨ.
ਵਿ- ਗਦਾਵਾਲਾ. ਜਿਸ ਪਾਸ ਗਦਾ ਹੈ। ੨. ਗਦ (ਰੋਗ) ਵਾਲਾ. ਰੋਗੀ। ੩. ਸੰਗ੍ਯਾ- ਪਵਨ ਦੇਵਤਾ, ਜੋ ਹੱਥ ਗਦਾ ਰਖਦਾ ਹੈ. (ਸਨਾਮਾ) ੪. ਭੀਮਸੈਨ। ੫. ਦੁਰਯੋਧਨ. (ਸਨਾਮਾ) ੬. ਵਿਸਨੁ। ੭. ਹਨੂਮਾਨ। ੮. ਦੇਖੋ, ਗੱਦੀ.
a creeper plant used medicinally to cure certain fevers, Menispermum glabrum
see ਮੁੱਢਾ , cop
an esculent plant with acid leaves, Ceropegia esculenta
anything pressed into the shape of ball; cf. ਗੁਲੇਲਾ
ਸੰਗ੍ਯਾ- ਛੋਟਾ ਗਦੇਲਾ। ੨. ਰਾਜਾ ਦਾ ਸਿੰਘਾਸਨ। ੩. ਮਹੰਤ ਦਾ ਆਸਨ। ੪. ਪਹਾੜੀ ਇ਼ਲਾਕੇ਼ ਵਿੱਚ ਇੱਕ ਦ੍ਵਿਜ ਜਾਤਿ ਹੈ ਜੋ, ਜਨੇਊ ਦਾ ਅਧਿਕਾਰ ਰੱਖਦੀ ਹੈ. ਗੁਰੁਪ੍ਰਤਾਪਸੂਰਯ ਵਿੱਚ ਇਸ ਜਾਤਿ ਦਾ ਨਾਉਂ "ਗਧੀਲਾ" ਲਿਖਿਆ ਹੈ। ੫. ਇੱਕ ਨੀਚ ਜਾਤਿ, ਜੋ ਭੇਡ ਗਧੇ ਆਦਿਕ ਰਖਦੀ ਹੈ ਅਤੇ ਖ਼ਾਨਾਬਦੋਸ਼ ਹੈ.
ਜਿਲਾ ਹੁਸ਼ਿਆਰਪੁਰ, ਥਾਣਾ ਨੂਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੧੩ ਮੀਲ ਪੂਰਵ ਹੈ. ਖੇੜਾ ਕਲਮੋਟ ਨੂੰ ਫ਼ਤੇ ਕਰਕੇ ਸ਼੍ਰੀ ਗੂਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਕੁਝ ਕਾਲ ਠਹਿਰੇ ਹਨ. ਪਿੰਡ ਦੇ ਨਾਲ ਹੀ ਪੱਛਮ ਵੱਲ ਮੰਜੀ ਸਾਹਿਬ ਹੈ.
ਵਿ- ਗੱਦੀ ਉੱਪਰ ਬੈਠਣ ਵਾਲਾ। ੨. ਸੰਗ੍ਯਾ- ਰਾਜਾ। ੩. ਕਿਸੇ ਧਰਮ ਅਸਥਾਨ ਦਾ ਮਹੰਤ.