ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹੈ਼ਦਰਾਬਾਦ ਦੱਖਣ ਦੇ ਰਾਜ ਵਿੱਚ ਬਿਦਰ ਦੇ ਪਾਸ ਇੱਕ ਨਗਰ, ਜਿਸ ਦੇ ਰਈਸ ਰੁਸਤਮਰਾਇ ਅਤੇ ਬਾਲਾਰਾਇ ਨੂੰ ਦਸ਼ਮੇਸ਼ ਨੇ ਕ਼ੈਦ ਤੋਂ ਛੁਡਾਇਆ ਸੀ.


ਜਨਵਾੜੇ ਦਾ ਈਸ਼੍ਵਰ. ਜਨਵਾਰੇ ਦਾ ਰਈਸ. ਦੇਖੋ, ਜਨਵਾੜਾ.


ਪੁਰੁਸ. ਸ਼ਖ਼ਸ. "ਅਵਰਿ ਪੰਚ ਹਮ ਏਕ ਜਨਾ." (ਗਉ ਮਃ ੧) ਅਪਰ (ਵੈਰੀ) ਪੰਜ ਅਤੇ ਮੈਂ ਇੱਕ ਜਣਾ (ਇਕੱਲਾ). ੨. ਸੰ. ਉਤਪੱਤਿ. ਪੈਦਾਇਸ਼। ੩. ਵਿ- ਜਣਿਆ ਹੋਇਆ. ਉਤਪੰਨ ਕੀਤਾ। ੪. ਜਨ ਦਾ ਬਹੁਵਚਨ. "ਸੰਤਜਨਾ ਸੁਨਹਿ ਸੁਭਬਚਨ." (ਸੁਖਮਨੀ) ੫. ਦੇਖੋ, ਜਿਨਾ ੫.


ਦੇਖੋ, ਜਣਾਉਣਾ.


ਦੇਖੋ, ਜਾਨਵਰ.


ਗ੍ਯਾਤ ਕਰਾਇਆ. ਗ੍ਯਾਨ ਵਿੱਚ ਲਿਆਂਦਾ. "ਪ੍ਰਭੂ ਜਨਾਇਆ ਤਬ ਹੀ ਜਾਤਾ." (ਪ੍ਰਭਾ ਅਃ ਮਃ ੫) ੨. ਪੈਦਾ ਕਰਾਇਆ.


ਦੇਖੋ, ਜਨਾਤ.


ਸਮਝਾਈ. ਗ੍ਯਾਤ ਕਰਾਈ. "ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ." (ਆਸਾ ਛੰਤ ਮਃ ੫) ੨. ਪੈਦਾ ਕਰਾਈ। ੩. ਜਣਾਉਣ ਦੀ ਮਜ਼ਦੂਰੀ ਬੱਚਾ ਪੈਦਾ ਕਰਾਉਣ ਦਾ ਹ਼ੱਕ਼.


ਦੇਖੋ, ਜਿਨਾ ੫.