ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਟੇਢਾ. ਵਿੰਗਾ. "ਐਡੌ ਟੇਢੌ ਜਾਤੁ." (ਸਾਰ ਕਬੀਰ)


ਸੰਗ੍ਯਾ- ਪੁਕਾਰ. ਸੱਦ। ੨. ਉੱਚੇ ਸੁਰ ਵਿੱਚ ਲੰਮੀ ਹੇਕ ਨਾਲ ਲਾਈ ਹੋਈ ਤਾਨ.


ਕ੍ਰਿ- ਉੱਚੇ ਸੁਰ ਨਾਲ ਪੁਕਾਰਨਾ. "ਚਾਤ੍ਰਕ ਜਲ ਬਿਨ ਟੇਰੇ." (ਬਿਹਾ ਛੰਤ ਮਃ ੪) ੨. ਸੱਦਣਾ. ਆਖਣਾ. "ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ." (ਦੇਵ ਮਃ ੯) ੩. ਅਟੇਰਨਾ ਦੀ ਥਾਂ ਭੀ ਟੇਰਨਾ ਸ਼ਬਦ ਵਰਤੀਦਾ ਹੈ.