ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
head, top, vertex, apex, summit
small bottle, phial, vial.
ਸੰ. ਸੂਰ੍ਯਨਗਰ. ਕਸ਼ਮੀਰ ਦੀ ਰਾਜਧਾਨੀ, ਜਿਸ ਦੀ ਸਮੁੰਦਰ ਤੋਂ ਬੁਲੰਦੀ ੫੨੭੬ ਫੁਟ ਹੈ. ਇਸ ਨਗਰ ਵਿੱਚ ਕਾਠੀ ਦਰਵਾਜੇ ਮਾਈ ਭਾਗਭਰੀ ਦੇ ਘਰ ਛੀਵੇਂ ਸਤਿਗੁਰੂ ਜੀ ਦਾ ਗੁਰੁਦ੍ਵਾਰਾ ਹੈ, ਜੋ ਹਰੀ ਪਰਬਤ ਦੇ ਪਾਸ ਹੈ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਭੀ ਇਹ ਨਗਰ ਪਵਿਤ੍ਰ ਹੋਇਆ ਹੈ. ਦੇਖੋ, ਨਾਨਕ ਪ੍ਰਕਾਸ਼ ਉੱਤਰਾਰਧ ਅਧ੍ਯਾਯ ੧੪. ਦੇਖੋ, ਸੇਵਾਦਾਸ ਕਸ਼ਮੀਰ ਅਤੇ ਭਾਗਭਰੀ।#੨. ਰਿਆਸਤ ਗੜ੍ਹਵਾਲ ਦੇ ਪੌੜੀ ਪਰਗਨੇ ਵਿੱਚ ਅਲਕਨੰਦਾ ਦੇ ਕਿਨਾਰੇ ਇੱਕ ਨਗਰ, ਜੋ ਦਸ਼ਮੇਸ਼ ਜੀ ਦੇ ਸਮੇਂ ਰਾਜਾ ਫਤੇਸ਼ਾਹ ਦੀ ਰਾਜਧਾਨੀ ਸੀ, ਇੱਥੇ ਸ਼੍ਰੀ ਗੁਰੂ ਨਾਨਕ ਦੇਵ ਦਾ ਅਸਥਾਨ "ਚਰਨ ਪਾਦੁਕਾ" ਨਾਉਂ ਤੋਂ ਪ੍ਰਸਿੱਧ ਹੈ. ਬਦਰੀਨਾਰਾਯਣ ਦੀ ਯਾਤ੍ਰਾ ਸਮੇਂ ਸਤਿਗੁਰੂ ਜੀ ਇਸ ਨਗਰ ਪਧਾਰੇ ਹਨ. ਸ਼੍ਰੀ ਨਗਰ ਦੀ ਬੁਲੰਦੀ ੧੭੦੬ ਫੁਟ ਹੈ. ਸਨ ੧੮੯੪ ਵਿੱਚ ਗੋਹਾਨਾ ਝੀਲ ਦਾ ਬੰਨ੍ਹ ਟੁੱਟ ਜਾਣ ਤੋਂ ਇਹ ਨਗਰ ਰੁੜ੍ਹ ਗਿਆ, ਹੁਣ ਰਾਜਧਾਨੀ ਗੜ੍ਹਵਾਲ ਹੈ.
ਸ਼੍ਰੀ (ਲੱਛਮੀ) ਦੇਣ ਵਾਲਾ ਕੁਬੇਰ. ਧਨਪਤਿ. "ਸ੍ਰੀਦਿਹ ਸੂਰ ਸਸੀ ਉਡੁ ਅੰਤਕ." (ਨਾਪ੍ਰ)
ਸੰ. श्रीधर ਵਿ- ਸ਼੍ਰੀ ਲੱਛਮੀ) ਦੇ ਧਾਰਨ ਵਾਲਾ. ਦੌਲਤਮੰਦ। ੨. ਸੰਗ੍ਯਾ- ਕਰਤਾਰ. ਵਾਹਗੁਰੂ. ਜੋ ਸਾਰੀ ਮਾਇਆ ਦਾ ਪਤੀ ਹੈ. "ਸ੍ਰੀਧਰ ਪਾਏ ਮੰਗਲ ਗਾਏ." (ਸ੍ਰੀ ਛੰਤ ਮਃ ੫) ਦੇਖੋ, ਸ੍ਰੀਪਤਿ ਸ਼ਬਦ। ੩. ਵਿਸਨੁ.
ਦੇਖੋ, ਸ੍ਰੀਧਰ. ਸੰਗ੍ਯਾ- ਕਰਤਾਰ."ਸ੍ਰੀ ਨਿਵਾਸ ਆਦਿ ਪੁਰਖੁ ਸਦਾ ਤੁਹੀ." (ਸਵੈਯੇ ਮਃ ੪. ਕੇ) "ਬ੍ਰਹਮ ਮਹੇਸੁਰ ਬਿਸਨੁ ਸਚੀ ਪਤਿ ਅੰਤ ਫਸੇ ਜਮ ਫਾਸਿ ਪਰੈਂਗੇ। ਜੇ ਨਰ ਸ੍ਰੀਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਨ ਦੇਹ ਧ੍ਰਰੈਂਗੇ॥" (ਅਕਾਲ) ੨. ਵਿਸਨੁ। ੩. ਵਿ- ਦੌਲਤਮੰਦ. ਧਨੀ.