ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲਬ੍‌ਧ- ਅਵਾਰਾ. ਜੋ ਅਵਾਰਾਗਰਦ ਗਿਣਿਆ ਗਿਆ ਹੈ. "ਚੁਣਿ ਕਢੇ ਲਧੋਵਾਰੇ." (ਮਃ ੪. ਵਾਰ ਗਉ ੧) ੨. ਬਨਮਾਣੂ.


ਅ਼. [لنترانی] ਤੂੰ ਮੈਨੂ ਨਹੀਂ ਦੇਖ ਸਕਦਾ. ਇਹ ਵਾਕ ਕਰਤਾਰ ਵੱਲੋਂ ਮੂਸਾ ਨੂੰ ਕਿਹਾ ਗਿਆ ਸੀ. "ਆਵਾਜ਼ ਲਨਤਰਾਨੀ ਹਰਦਮ ਬਗੋਸ਼ੇ ਦਿਲ। ਮੂਸਾ ਮਗਰ ਬਦੀਦਨੇ ਦੀਦਾਰ ਮੇ ਰਵਦ." (ਦੀਵਾਨ ਗੋਯਾ) ੨. ਹੁਣ ਸ਼ੇਖੀ ਮਾਰਨ ਦੇ ਅਰਥਾਂ ਵਿੱਚ ਲੋਕ ਇਸ ਨੂੰ ਵਰਤਦੇ ਹਨ. ਭਾਵ ਇਹ ਹੁੰਦਾ ਹੈ ਕਿ ਜੋ ਚੀਜ ਦੇਖੀ ਨਹੀਂ, ਜਿਸ ਦਾ ਪੂਰਾ ਗ੍ਯਾਨ ਨਹੀਂ ਉਸ ਬਾਬਤ ਗੱਪ ਅਤੇ ਡੀਂਗ ਮਾਰਨੀ.


ਸੰਗ੍ਯਾ- ਅੰਜੁਲਿ. ਸਿੱਪੀ ਦੇ ਆਕਾਰ ਕੀਤੀ ਹੋਈ ਹੱਥ ਦੀ ਹਥੇਲੀ। ੨. ਉਤਨੀ ਵਸ੍‍ਤੁ. ਜੋ ਲਪ ਵਿੱਚ ਆਜਾਵੇ। ੩. ਸੰ. लप्. ਧਾ- ਬੋਲਣਾ, ਆਲਾਪ ਕਰਨਾ, ਰੋਣਾ, ਸ਼ੋਰ ਕਰਨਾ। ੪. ਫ਼ਾ. [لپ] ਸੰਗ੍ਯਾ- ਵਡਾ ਗ੍ਰਾਸ (ਬੁਰਕੀ)


ਸੰਗ੍ਯਾ- ਝਪਟ. ਟਪੂਸੀ। ੨. ਅੱਗ ਦੀ ਲਾਟ ਦੀ ਝਪਟ। ੩. ਚਮਕ ਦਮਕ.


ਕ੍ਰਿ- ਤੇਜ਼ੀ ਨਾਲ ਕਿਸੇ ਨੂੰ ਫੜਨ ਲਈ ਉਛਲਣਾ. ਝਪਟਣਾ। ੨. ਕਿਸੇ ਨੂੰ ਖਾਣ ਪੈਣਾ. ਨਿਗਲਣ ਲਈ ਦੌੜਨਾ. ਦੇਖੋ, ਲਪ ੪.


ਸੰਗ੍ਯਾ- ਸੁਗੰਧ ਦਾ ਮਹਕਾਰ। ੨. ਝਪਟ. ਲਿਪਟਣ ਦਾ ਭਾਵ. "ਇਮ ਕਰਨ ਲਾਗ ਲਪਟੈਂ ਲਵ੍ਵਾਰ। ਜਿਮ ਜੁਬਣਹੀਨ ਲਪਟਾਇ ਨਾਰ." (ਰਾਮਾਵ) ੩. ਲਪੇਟਣ ਦਾ ਭਾਵ. "ਪਰਦਨ ਬੀਚ ਲਪਟ ਤਿਂਹ ਲੀਨਾ." (ਚਰਿਤ੍ਰ ੩੭੭) ੪. ਦੇਖੋ, ਲੰਪਟ। ੫. ਅਗਨਿ ਦੀ ਲਾਟ.


same as ਕਾਕੜਾ ਲਾਕੜਾ , a disease


same as ਲਹੌਰ , Lahore