ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. वत्स्. ਵਤ੍‌ਸ. ਵਿ- ਪਿਆਰਾ। ੨. ਸੰਗ੍ਯਾ- ਬੱਚਾ। ੩. ਗਊ ਆਦਿ ਦਾ ਬੱਚਾ. ਬਛੜਾ. "ਵਤਸ ਬ੍ਰਿੰਦ ਬਹੁ ਪੁਸ੍‍ਟ ਸੁਹਾਏ." (ਨਾਪ੍ਰ) ੪. ਇੱਕ ਦੈਤ. ਦੇਖੋ, ਬੱਛ ੬. ਅਤੇ ਵਤਸਾਸੁਰ। ੫. वत्सर- ਵਤਸਰ. ਸਾਲ. ਸੰਬਤ. ਵਰ੍ਹਾ। ੬. ਛਾਤੀ। ੭. ਪ੍ਰਯਾਗ ਦੇ ਆਸ ਪਾਸ ਦਾ ਦੇਸ਼.


ਸਾਲ. ਵਰ੍ਹਾ. ਦੇਖੋ, ਵਤਸ ੫.


ਸਨੇਹ (ਮੁਹੱਬਤ) ਰੱਖਣ ਵਾਲਾ. ਦੇਖੋ, ਵਛਲ.


ਸੰ. वत्सासुर. ਵੱਛੇ ਦੀ ਸ਼ਕਲ ਦਾ ਇੱਕ ਅਸੁਰ, ਜੋ ਕ੍ਰਿਸਨ ਜੀ ਨੇ ਮਾਰਿਆ. ਦੇਖੋ, ਬੱਛ ੬. ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ ੧੧. ਵੇਂ ਅਧ੍ਯਾਯ ਵਿੱਚ ਆਈ ਹੈ.


ਸਿੰਧੀ. ਭ੍ਰਮਣ. ਫਿਰਨਾ. ਘੁੰਮਣਾ.¹ "ਵਤਾ ਹਭੇ ਲੋਇ." (ਵਾਰ ਜੈਤ) ੨. ਵਿਚਰਨਾ. "ਜੇ ਤੂ ਵਤਹਿ ਅੰਙਣੇ." (ਵਾਰ ਮਾਰੂ ੨. ਮਃ ੫)


ਅ਼. [وطن] ਵਤ਼ਨ. ਸੰਗ੍ਯਾ- ਦੇਸ਼. "ਵਤਨ ਜਨਮ ਹਮਰਾ ਹੈ ਸੋਊ." (ਨਾਪ੍ਰ)


ਫ਼ਾ. [وطنگہ] ਵਤ਼ਨਗਹ. ਰਹਿਣ ਦਾ ਥਾਂ. "ਅਬ ਮੋਹਿ ਖੂਬ ਵਤਨਗਹ ਪਾਈ." (ਗਉ ਰਵਿਦਾਸ)