ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਖੜਾ ਕਰਵਾਇਆ. "ਭਗਤਾ ਅਗੈ ਖਲਵਾਇਆ." (ਵਾਰ ਵਡ ਮਃ ੪) ੨. ਖਾਦਨ ਕਰਵਾਇਆ. ਭੋਜਨ ਕਰਵਾਇਆ.


ਖਲ (ਪਿੜ) ਦਾ ਵਲਗਣ. ਪਿੜਮੰਡਲ. ਦੇਖੋ, ਖਲ ੨. ਖ਼ਿਰਮਨ. "ਖੇਤੀ ਜਿਨ ਕੀ ਉਜੜੈ ਖਲਵਾੜੈ ਕਿਆ ਥਾਉ?" (ਵਾਰ ਸਾਰ ਮਃ ੧) "ਸਭ ਕੂੜੈ ਕੇ ਖਲਵਾਰੇ." (ਨਟ ਅਃ ਮਃ ੪)


ਸੰਗ੍ਯਾ- ਚਰਮ. ਤੁਚਾ. ਖਾਲ. ਦੇਖੋ, ਖਲ। ੨. ਚੰਮ ਦੀ ਥੈਲੀ. "ਭਉ ਤੇਰਾ ਭਾਂਗ ਖਲੜੀ ਮੇਰਾ ਚੀਤ." (ਤਿਲੰ ਮਃ ੧) ੩. ਵਿ- ਦੇਖੋ, ਖਪਰੀ. "ਖਲੜੀ ਖਪਰੀ ਲਕੜੀ ਚਮੜੀ." (ਆਸਾ ਮਃ ੧)