ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜਾਣਨਾ ਕਰਾਉਣਾ ਵਾਲਾ. ਗ੍ਯਾਨਦਾਤਾ. ਦੇਖੋ, ਜਨਕ ਜਨਾਕ.


ਵਿ- ਹਰ ਏਕ. ਪ੍ਰਤ੍ਯੇਕ. "ਸੁਨ ਰੀਝਤ ਹੈ ਸੁ ਜਨੋਰੁ ਕਨੋ." (ਕ੍ਰਿਸਨਾਵ) ਦੇਖੋ, ਜਣਾਖਣਾ.


ਅ਼. [جنازاہ] ਜਨਾਜ਼ਾ. ਸੰਗ੍ਯਾ- ਲੋਥ. ਮੁਰਦਾ ਸ਼ਰੀਰ। ੨. ਮੁਰਦਾ ਸ਼ਰੀਰ ਨੂੰ ਫੂਕਣ ਦੱਬਣ ਆਦਿ ਦੀ ਥਾਂ ਲੈ ਜਾਣ ਦੀ ਕ੍ਰਿਯਾ। ੩. ਮੁਰਦੇ ਦਾ ਵਿਮਾਨ.


ਅ਼. [جّنات] ਜੱਨਾਤ. ਸੰਗ੍ਯਾ- ਜੰਨਤ ਦਾ ਬਹੁਵਚਨ. ਬਗ਼ੀਚੇ. ਬਾਗ਼। ੨. ਦੇਖੋ, ਜਿੱਨਾਤ। ੩. ਹਿੰ. ਗ੍ਯਾਨ ਕਰਾਤ. ਜਣਾਉਂਦਾ ਹੈ. ਦੇਖੋ, ਜਾਨਾਤ.


ਹਿੰ. ਕ੍ਰਿ- ਜਤਾਨਾ. ਮਾਲੂਮ ਕਰਾਉਣਾ। ੨. ਉਤਪੰਨ ਕਰਾਉਣਾ. ਜਮਾਉਣਾ। ੩. ਫ਼ਾ. [زنانہ] ਵਿ- ਇਸਤ੍ਰੀ ਨਾਲ ਸੰਬੰਧਿਤ. ਇਸਤ੍ਰੀਆਂ ਦਾ.