ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਹਮਾਰਾ. ਅਸਾਡਾ. "ਹਮਾਰਾ ਮਨੁ ਬੈਰਾਗ ਬਿਰਕਤੁ ਭਇਓ." (ਆਸਾ ਮਃ ੪) ੨. ਹਮਹ ਰਾ. [ہمرہ] ਸਭ ਨੂੰ. ਸਭ ਕਾ (ਕੀ). "ਹਮਰਾ ਬਿਨਉ ਸੁਨਉ ਪ੍ਰਭੁ ਠਾਕੁਰ." (ਗਉ ਮਃ ੪) ਹੇ ਸ੍ਵਾਮੀ! ਆਪ ਸਭ ਦੀ ਬੇਨਤੀ ਸੁਣਦੇ ਹੋ.


ਵਾ- ਹਮਾਰਿਆਂ ਵਿੱਚੋਂ. ਅਸਾਡਿਆਂ ਵਿੱਚੋਂ "ਦੋਇ ਸਤ੍ਰੁ ਹਮਰਿਨ ਤੇ ਏਕ ਸੰਘਾਰੀਐ." (ਚਰਿਤ੍ਰ ੧੫੩)


ਅ਼. [حمل] ਹ਼ਮਲ. ਸੰਗ੍ਯਾ- ਬੋਝ ਉਠਾਉਣਾ। ੨. ਗਰਭ. ਆਧਾਨ। ੩. ਹਮਲਹ (ਹੱਲੇ) ਦੀ ਥਾਂ ਭੀ ਗੁਰੁ ਵਿਲਾਸ ੧੦. ਵਿੱਚ ਹਮਲ ਸ਼ਬਦ ਆਇਆ ਹੈ.


ਅ਼. [حملہ] ਹ਼ਮਲਹ. ਸੰਗ੍ਯਾ- ਧਾਵਾ. ਹੱਲਾ. ਝਪਟ.