ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕ੍ਰਿਪਾ ਕਰਨ ਵਾਲੀ. ਦਯਾਰੂਪਾ. ਦੇਖੋ, ਸੂਰਤ ੫. "ਮ੍ਰਿੜਾ ਮਾਰਜਨੀ ਸੂਰਤਵੀ ਮੋਹ ਕਰਤਾ." (ਚੰਡੀ ੨)


ਸੰਗ੍ਯਾ- ਸ਼ੂਠਰ੍ਵ. ਸੂਰਮਤਾ


ਸ਼ਕਲ. ਦੇਖੋ, ਸੂਰਤ. "ਸੂਰਤਿ ਦੇਖਿ ਨ ਭੂਲ ਗਵਾਰਾ." (ਮਾਰੂ ਸੋਲਹੇ ਮਃ ੫) ੨. ਸੂਰਤ ਕਰਕੇ. ਸ਼ਕਲ ਤੋਂ.


ਸ਼ਕਲ ਅਤੇ ਦੇਹ ਦਾ ਮੂਲ. ਜਿਸ ਤੋਂ ਸਾਰੀਆਂ ਸ਼ਕਲਾਂ ਅਤੇ ਸ਼ਰੀਰ ਉਪਜਦੇ ਹਨ. "ਸੂਰਤਿ ਮੂਰਤਿ ਆਦਿ ਅਨੂਪ." (ਧਨਾ ਅਃ ਮਃ ੧)


ਵਿ- ਸੂਰਤ ਦੇ ਰਹਿਣ ਵਾਲਾ। ੨. ਸੂਰਤ (ਸ਼ਕਲ) ਵਾਲਾ. ਜੈਸੇ- ਰੋਣ ਸੂਰਤੀ.


ਵ੍ਰਜਵਾਸੀ ਬਾਬਾ ਰਾਮਦਾਸ ਬ੍ਰਾਹਮਣ ਦਾ ਪੁਤ੍ਰ, ਜੋ ਸੰਮਤ ੧੫੪੦ ਵਿੱਚ ਜਨਮਿਆ ਅਰ ਵੱਲਭਾਚਾਰਯ ਦਾ ਸਿੱਖ ਹੋ ਕੇ ਕ੍ਰਿਸਨਭਗਤੀ ਵਿੱਚ ਅਵਸਥਾ ਵਿਤਾਈ. ਇਸ ਮਹਾਤਮਾ ਭਗਤ ਕਵਿ ਨੇ "ਸੂਰ ਸਾਗਰ" ਗ੍ਰੰਥ ਰਚਿਆ ਹੈ, ਜਿਸ ਦੇ ਸੁੰਦਰ ਪਦ ਵੈਸਨਵਾਂ ਕਰਕੇ ਅਨੇਕ ਰਾਗਾਂ ਵਿੱਚ ਗਾਏ ਜਾਂਦੇ ਹਨ. ਸੂਰਦਾਸ ਜੀ ਦੀ ਵ੍ਰਿਜ ਦੇ ਅੱਠ ਮਹਾ ਕਵੀਆਂ ਵਿੱਚ ਗਿਣਤੀ ਹੈ, ਜਿਨ੍ਹਾਂ ਦੇ ਨਾਉਂ ਇਹ ਹਨ- ਕ੍ਰਿਸਨ ਦਾਸ, ਪਰਮਾਨੰਦ, ਕੁੰਭਨਦਾਸ, ਚਤੁਰਭੁਜ, ਛੀਤ ਸ੍ਵਾਮੀ, ਨੰਦਦਾਸ, ਗੋਬਿੰਦਦਾਸ, ਸੂਰਦਾਸ। ੨. ਮਦਨਮੋਹਨ ਬ੍ਰਾਹਮਣ, ਜਿਸ ਦਾ ਦੂਜਾ ਨਾਉਂ ਸੂਰਦਾਸ ਹੈ. ਇਹ ਸੰਮਤ ੧੫੮੬ ਵਿੱਚ ਪੈਦਾ ਹੋਇਆ ਅਰ ਸੰਸਕ੍ਰਿਤ, ਹਿੰਦੀ, ਫਾਰਸੀ ਦਾ ਪੂਰਣ ਵਿਦ੍ਵਾਨ ਸੀ. ਪਹਿਲਾਂ ਇਹ ਅਕਬਰ ਦਾ ਅਹਿਲਕਾਰ ਅਵਧ ਦੇ ਇਲਾਕੇ ਸੰਦੀਲਾ ਦਾ ਹਾਕਿਮ ਸੀ, ਪਰ ਅੰਤ ਨੂੰ ਵੈਰਾਗ ਦਸ਼ਾ ਵਿੱਚ ਸਭ ਕੁਛ ਤਿਆਗਕੇ ਵਿਰਕਤ ਹੋ ਗਿਆ, ਅਰ ਇਸ ਨੇ ਉਮਰ ਦਾ ਬਾਕੀ ਹਿੱਸਾ ਕਰਤਾਰ ਦੇ ਸਿਮਰਣ ਵਿੱਚ ਵਿਤਾਇਆ.#ਸੂਰਦਾਸ ਦੀ ਸਮਾਧੀ ਕਾਸ਼ੀ ਪਾਸ ਵਿਦ੍ਯਾ ਮਾਨ ਹੈ. ਇਸੇ ਮਹਾਤਮਾ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੀ ਜਾਂਦੀ ਹੈ. ਦੇਖੋ, ਗ੍ਰੰਥ ਸਾਹਿਬ। ੩. ਭਾਵ- ਅੰਧਾ. ਨੇਤ੍ਰਹੀਨ. ਸੂਰਦਾਸ ਭਗਤ ਨੇਤ੍ਰਹੀਨ ਸੀ, ਇਸ ਲਈ ਅੰਧੇ ਮਾਤ੍ਰ ਨੂੰ ਸਨਮਾਨ ਲਈ ਇਹ ਨਾਉਂ ਦਿੱਤਾ ਜਾਂਦਾ ਹੈ.