ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਹਰ.


ਸੰ. ਈਰ੍ਸਾ. ਸੰਗ੍ਯਾ- ਹਸਦ. ਕਿਸੇ ਦੀ ਵਡਿਆਈ ਵੇਖਕੇ ਕੁੜ੍ਹਨਾ ਯਾ ਸੜਨਾ ਬਲਣਾ. "ਅਹਿਰਖ ਵਾਦ ਨ ਕੀਜੈ, ਰੇ ਮਨ." (ਆਸਾ ਕਬੀਰ)


ਦੇਖੋ, ਅਹਰਣ.


ਸੂਰਜ. ਦੇਖੋ, ਅਹਰਪਤਿ. "ਬਹੁਰੋ ਅਸ੍ਤ ਅਹਿਰਪਤਿ ਭਯੋ." (ਨਾਪ੍ਰ)


ਸੰਗ੍ਯਾ- ਸਰਪਰਾਜ. ਸ਼ੇਸਨਾਗ। ੨. ਤਕ੍ਸ਼੍‍ਕ ਨਾਗ.


ਦੇਖੋ, ਪਰਚਾਇਣੁ। ੨. ਦੇਖੋ, ਮਹਾਰਾਵਣ.


ਸੰਗ੍ਯਾ- ਸੱਪਾਂ ਦਾ ਵੈਰੀ. ਗਰੁੜ. ਨੀਲਕੰਠ.


ਸੱਪਾਂ ਦਾ ਵੈਰੀ ਗਰੁੜ, ਉਸ ਦਾ ਚਿੰਨ੍ਹ ਹੈ ਜਿਸ ਦੀ ਧੁਜਾ ਵਿੱਚ, ਵਿਸਨੁ. ਗਰੁੜਧ੍ਵਜ. (ਸਨਾਮਾ) "ਯੱਦਪਿ ਸਮ ਹੈ ਅਹਿਰਿਪੁਕੇਤੁ." (ਨਾਪ੍ਰ)


ਦੇਖੋ, ਅਹਰਨ.


ਦੇਖੋ, ਅਹਲ.