ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਨਿਕਲਵਾਉਣਾ। ੨. ਕਹਾਉਣਾ. ਉੱਚਾਰਣ ਕਰਾਉਣਾ. "ਘਾਸੀ ਕਉ ਹਰਿਨਾਮ ਕਢਾਈ." (ਗਉ ਮਃ ੪) "ਅਪਨੀ ਬਿਰਥਾ ਬਹੁ ਬਹੁਤੁ ਕਢਾਸਾ." (ਗੌਂਡ ਮਃ ੪)


ਕ੍ਰਿ. ਵਿ- ਕੱਢਕੇ. "ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ." (ਵਾਰ ਸੋਰ ਮਃ ੪) ਕਸੀਦਾ ਨਿਕਾਲਕੇ.


ਕਾਢਤਾ ਭਇਆ. "ਡੁਬਦੇ ਬਾਂਹ ਦੇਇ ਕਢਿਭਾ." (ਪ੍ਰਭਾ ਮਃ ੪)


ਕੱਢ ਦੀਏ. ਨਿਕਾਸ ਦਿੱਤੇ। ੨. ਨਿਕਾਲੀਏ. ਕੱਢੀਏ.


ਕੱਢ ਲੀਜੈ. ਕੱਢੀਏ.


ਸਿੰਧੀ. ਕੱਢਣਾ.


ਕ੍ਰਿ- ਕਢਣਾ. "ਮਥਿ ਤਤੁ ਕਢੋਲੈ." (ਵਾਰ ਰਾਮ ੧, ਮਃ ੩) ਕਢਦਾ ਹੈ। ੨. ਖੋਜਣਾ। ੩. ਘਸੀਟਣਾ. ਖਿੱਚਣਾ. "ਤਨ ਜੰਬੁਕ ਗੀਧ ਕਢੋਲਤ." (ਕ੍ਰਿਸਨਾਵ)


ਸੰ. ਸੰਗ੍ਯਾ- ਕਿਨਕਾ. ਕਣਕਾ. ਜ਼ਰ੍‍ਰਾ। ੨. ਅੰਨ ਦਾ ਦਾਣਾ. ਬੀਜ. "ਕਣ ਬਿਨਾ ਜੈਸੇ ਥੋਥਰ ਤੁਖਾ." (ਗਉ ਮਃ ੫) ੩. ਚਾਉਲਾਂ ਦੀਆਂ ਟੁੱਟੀਆਂ ਕਣੀਆਂ। ੪. ਸੰ. कण् ਧਾ- ਛੋਟਾ ਹੋਣਾ. ਅੱਖਾਂ ਮੀਚਣੀਆਂ. ਸ਼ਬਦ ਕਰਨਾ.


ਸੰਗ੍ਯਾ- ਕਣ- ਉਸ੍ਣਤਾ. ਥੋੜਾ ਤਾਪ. ਹਲਕਾ. ਬੁਖਾਰ.