ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਖੜਾ. ਖਲੋਤਾ. "ਸਾਜਨੁ ਸਭਕੈ ਨਿਕਟਿ ਖਲਾ." (ਰਾਮ ਛੰਤ ਮਃ ੫) ੨. ਖਲ ਦਾ ਬਹੁਵਚਨ. "ਸੇ ਅਪਵਿਤ੍ਰ ਅਮੇਧ ਖਲਾ." (ਵਾਰ ਗਉ ੧. ਮਃ ੪) ਦੇਖੋ, ਖਲ ੮। ੩. ਦੇਖੋ, ਖੱਲ.


ਅ਼. [خلاص] ਖ਼ਲਾਸ. ਵਿ- ਨਿਰਬੰਧ. ਮੁਕਤ. ਆਜ਼ਾਦ. ਖਲਾਸਾ. "ਦਰਗਹਿ ਹੋਇ ਖਲਾਸ." (ਸਾਰ ਮਃ ੫) "ਕਹਿ ਰਵਿਦਾਸ ਖਲਾਸ ਚਮਾਰਾ." (ਗਉ)


ਦੇਖੋ, ਖਲਾਸ ਅਤੇ ਖੁਲਾਸਾ.


ਫ਼ਾ. [خلاصی] ਖ਼ਲਾਸੀ. ਸੰਗ੍ਯਾ- ਰਿਹਾਈ. ਛੁਟਕਾਰਾ. ਮੁਕਤਿ. "ਤਿਸੁ ਭਈ ਖਲਾਸੀ ਹੋਈ ਸਗਲ ਸਿਧਿ." (ਗਉ ਅਃ ਮਃ ੫) ੨. ਜਹਾਜ਼ ਦਾ ਉਹ ਨੌਕਰ, ਜੋ ਬੰਦਰ ਵਿੱਚ ਬੱਧੇ ਜਹਾਜ਼ ਦਾ ਬੰਧਨ ਖੋਲ੍ਹਦਾ ਹੈ। ੩. ਤੰਬੂ ਦੇ ਰੱਸੇ ਖੋਲ੍ਹਕੇ ਖ਼ੰਮੇ ਅਤੇ ਕਨਾਤ ਨੂੰ ਲਪੇਟਨ ਵਾਲਾ ਸੇਵਕ.


ਦੇਖੋ, ਖਲਾਸ. "ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ." (ਮਾਝ ਬਾਰਹਮਾਹਾ)


ਖਲੀਫਾ ਦੀ ਪਦਵੀ। ੨. ਖਲੀਫਾ ਦਾ ਕਰਮ. ਦੇਖੋ, ਖਲੀਫਾ.