ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਰਸ਼ਨ ਦੀ. ਦੀਦਾਰ ਦੀ. "ਮਨਿ ਪਿਆਸ ਬਹੁਤ ਦਰਸਾਵੈ." (ਨਟ ਮਃ ੫) ੨. ਦਿਖਾਉਂਦਾ ਹੈ। ੩. ਦਿਖਾਈ ਦਿੰਦਾ ਹੈ.


ਦਰਸ਼ਨ ਵਿੱਚ. "ਨਾਨਕ ਦਰਸਿ ਲੀਨਾ ਜਿਉ ਜਲਿ ਮੀਨਾ." (ਸਾਰ ਛੰਤ ਮਃ ੫) ੨. ਦਰਸ਼ਨ ਦ੍ਵਾਰਾ.


ਸੰ. दर्शिन. ਵਿ- ਦੇਖਣ ਵਾਲਾ। ੨. ਵਿਚਾਰ ਕਰਨ ਵਾਲਾ. ਸੋਚਣ ਵਾਲਾ. ਦੇਖੋ, ਦੂਰਦਰਸੀ.


ਦਰਸ਼ਨ. ਦੀਦਾਰ। ੨. दृशि- ਦ੍ਰਿਸ਼ਿ. ਦ੍ਰਿਸ੍ਟਿ. "ਦਰਸੁ ਸਫਲਿਓ ਦਰਸੁ ਪੇਖਿਓ." (ਮਲਾ ਪੜਤਾਲ ਮਃ ੫)


ਦਰਸ਼ਨ. ਦੀਦਾਰ. "ਦੇਖਿ ਸਾਧੁ ਦਰਸੇਰੈ." (ਕਾਨ ਮਃ ੫) ੨. ਦਰਸ਼ਨ ਤਾਂਈਂ. ਦਰਸ਼ਨ ਨੂੰ.


ਗੁਰੂ ਗੋਬਿੰਦਸਿੰਘ ਸਾਹਿਬ ਦਾ ਇੱਕ ਸੇਵਕ, ਜਿਸ ਦਾ ਹੁਸੈਨੀ ਸਿਪਹਸਾਲਾਰ ਨਾਲ ਪਹਾੜੀ ਰਾਜਿਆਂ ਦੇ ਜੰਗ ਵਿੱਚ ਮਰਨਾ ਲਿਖਿਆ ਹੈ. ਦੇਖੋ, ਵਿਚਿਤ੍ਰ ਨਾਟਕ ਅਃ ੧੧, ਛੰਦ ੫੭.


ਫ਼ਾ. [درحقیقت] ਕ੍ਰਿ. ਵਿ- ਸਚਮੁਚ. ਅਸਲੋਂ. ਵਾਸ੍ਤਵ ਵਿੱਚ.


ਫ਼ਾ. [درحال] ਕ੍ਰਿ. ਵਿ- ਛੇਤੀ. ਫ਼ੌਰਨ. ਤੁਰੰਤ.


ਸੰਗ੍ਯਾ- ਸ਼ੀਘ੍ਰਤਾ। ੨. ਕ੍ਰਿ. ਵਿ- ਫ਼ੌਰਨ. ਤੁਰੰਤ. "ਸਾ ਬਾਤ ਹੋਵੈ ਦਰਹਾਲੀ." (ਵਾਰ ਰਾਮ ੩)


ਦੇਖੋ, ਦਰਹਾਲ. "ਚਲੁ ਦਰਹਾਲੁ ਦੀਵਾਨਿ ਬੁਲਾਇਆ." (ਸੂਹੀ ਕਬੀਰ)