ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
meaning seller as in ਕੁਤਬਫ਼ਰੋਸ਼ , ਦਵਾਈ ਫ਼ਰੋਸ਼ ; also ਫ਼ਰੋਸ਼
ਸੰ. फुत्कार. ਸੰਗ੍ਯਾ- ਫੁੰਕਾਰ. ਜ਼ੋਰ ਨਾਲ ਮੂੰਹ ਤੋਂ ਸਾਹ ਕੱਢਣ ਦੀ ਕ੍ਰਿਯਾ। ੨. ਸੰ. फेत्कार. ਫੇਤਕਾਰ. ਬਘਿਆੜ ਗਿੱਦੜ ਕੁੱਤੇ ਆਦਿ ਦੇ ਬੋਲਣ ਦੀ ਧੁਨਿ.
ਵਿ- ਫੁਕਾਰਾ ਮਾਰਨ ਵਾਲਾ. ਭੌਂਕਣ ਵਾਲਾ. ਦੇਖੋ, ਫਿਤਕਾਰ.
ਵ੍ਯ- ਪੁਨਃ ਦੋਬਾਰਾ. ਬਾਰ ਬਾਰ. ਬਹੁਰ.
ਅ਼. [فِرقہ] ਫ਼ਿਰਕ਼ਹ. ਸੰਗ੍ਯਾ- ਗਰੋਹ. ਟੋਲੀ। ੨. ਪੰਥ। ੩. ਕ਼ੌਮ.
ਫੇਰੂ ਦਾ ਸਿੰਘ. "ਗੁਰੁਜਗਤ ਫਿਰਣਸੀਹ ਅੰਗਰਉ." (ਸਵੈਯੇ ਮਃ ੨. ਕੇ) ਬਾਬਾ ਫੇਰੂ ਜੀ ਦੇ ਸਿੰਘ ਰੂਪ ਸੁਪੁਤ੍ਰ ਗੁਰੂ ਅੰਗਦਦੇਵ ਜੀ.
ਦੇਖੋ, ਫਰਹੰਗ। ੨. ਦੇਖੋ, ਫਿਰੰਗ. "ਫਿਰਹੰਗ ਕੇ ਫਿਰੰਗਾ ਵਾਲੀ." (ਅਕਾਲ)