ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਛਿੱਟਾ. ਛੀਂਟਾ. ਦੇਖੋ, ਇੱਛੰ. "ਅਤਿ ਉੱਛਲ ਛਿੱਛ ਤ੍ਰਿਕੂਟ ਛਯੋ." (ਰਾਮਚੰਦ੍ਰਿਕਾ)


ਪਲਾਸ (ਢੱਕ) ਦਾ ਬੂਟਾ। ੨. ਪਲਾਸ ਦਾ ਪੱਤਾ.


ਦੇਖ, ਛਿਛਰਾ.


ਸੰਗ੍ਯਾ- ਪਤਲੀ ਠੀਕਰੀ, ਜਿਸ ਨੂੰ ਬਾਲਕ ਪਾਣੀ ਉੱਪਰ ਚਲਾਉਂਦੇ ਹਨ. ਕਾਤਰ. "ਚਲਾਵਤ ਹੈਂ ਛਿਛਲੀ ਲਰਕਾ." (ਚੰਡੀ ੧)