ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

to stitch padding in covers with long and loose stitches; to quilt, baste


ਸੰਗ੍ਯਾ- ਨਦਾਂ (ਦਰਿਆਵਾਂ) ਵਾਲੀ ਪ੍ਰਿਥਿਵੀ. (ਸਨਾਮਾ)


(ਸਨਾਮਾ) ਪ੍ਰਿਥਿਵੀ ਤੋਂ ਪੈਦਾ ਹੋਇਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸਦਾ ਵੈਰੀ ਸ਼ੇਰ, ਉਸ ਦੀ ਵੈਰਣ ਬੰਦੂਕ.


ਦੇਖੋ, ਨਦਾਮਤ.


ਦੇਖੋ, ਨਦਰਿ। ੨. ਸੰ. ਸੰਗ੍ਯਾ- ਨਦੀ ਪਾਸ ਦਾ ਦੇਸ਼. ਖਾਦਰ। ੩. ਵਿ- ਨਹੀਂ ਹੈ ਦਰ (ਡਰ) ਜਿਸ ਨੂੰ. ਨਿਡਰ.


ਕ੍ਰਿ- ਪਹਿਰੂ ਦੀ ਨਿਗਰਾਨੀ ਵਿੱਚ ਰੱਖਣਾ. ਹਵਾਲਾਤ ਵਿੱਚ ਦੇਣਾ. "ਬਾਦਸ਼ਾਹ ਕਹਿਆ, ਏਨਾ ਨੂੰ ਨਦਰ ਹਵਾਲੇ ਕਰੋ." (ਭਗਤਾਵਲੀ)


ਅ਼. [نظر] ਨਜਰ. ਸੰਗ੍ਯਾ- ਦ੍ਰਿਸ੍ਟਿ. ਨਿਗਾਹ. "ਨਦਰਿ ਉਪਠੀ ਜੇ ਕਰੈ ਸੁਲਤਾਨਾ ਘਾਹੁ ਕਰਾਇਦਾ." (ਵਾਰ ਆਸਾ) ੨. ਭਾਵ- ਵਾਹਗੁਰੂ ਦੀ ਕ੍ਰਿਪਾ ਦ੍ਰਿਸ੍ਟਿ. "ਨਦਰਿ ਕਰੇ ਸਚੁ ਪਾਈਐ." (ਸ੍ਰੀ ਅਃ ਮਃ ੧) ੩. ਦੇਖੋ, ਨਦਰੀ.