ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਪੱਗ , turban; extra payment or bribe money to secure possession of rented accommodation


same as ਪੱਗ ਲਾਹੁਣੀ ; to defame


ਕ੍ਰਿ- ਰਿੱਝਣਾ. ਪੱਕਣਾ. ਉਬਲਨਾ। ੨. ਹਜਮ ਹੋਣਾ. ਦੇਖੋ, ਪਚਣਾ। ੩. ਨਾਸ਼ ਹੋਣਾ. "ਉਪਜੈ ਪਚੈ ਹਰਿ ਬੁਝੈ ਨਾਹੀ."(ਮਾਝ ਅਃ ਮਃ ੩) "ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ." (ਨਟ ਅਃ ਮਃ ੪) ੪. ਕ੍ਰੋਧ ਈਰਖਾ ਨਾਲ ਰਿੱਝਣਾ. ਕੁੜ੍ਹਨਾ. ਸੜਨਾ. "ਪਚਿ ਪਚਿ ਬੂਡਹਿ ਕੂੜੁ ਕਮਾਵਹਿ." ( ਮਾਰੂ ਸੋਲਹੇ ਮਃ ੧) ੫. ਲੁਕਣਾ. ਗੁਪਤ ਰਹਿਣਾ. "ਕੀਨ ਮਹਾਂ ਅਘ ਪਚੈ ਸੁਨਾਹੀ." (ਗੁਪ੍ਰਸੂ)


ਪੰਚ ਪੰਚਾਸ਼ਤ, ਪੰਜਾਹ ਉੱਪਰ ਪੰਜ, ਪਚਵੰਜਾ- ੫੫.


ਵਿ- ਪੰਚਾਨਨ (ਸ਼ੇਰ) ਮਾਰ. ਸਿੰਹ ਨੂੰ ਮਾਰਨ ਵਾਲਾ. ਬਹਾਦੁਰ. "ਆਨ ਪਰ੍ਯੋ ਪਚਮਾਰ ਸਭਨ ਸੁਨਪਾਇਓ."(ਚਰਿਤ੍ਰ ੯੩)


ਦੇਖੋ, ਪਚਪਨ.


ਕ੍ਰਿ- ਹਜਮ ਕਰਨਾ। ੨. ਲੁਕੋਣਾ। ੩. ਨਾਸ਼ ਕਰਨਾ. ਦੇਖੋ, ਪਚ.


large ਪੱਗ , huge turban


ਸੰਗ੍ਯਾ- ਪਾਰਸ਼੍ਵਚਰ. ਖਾਲੀ ਥਾਂ (ਵਿੱਥ) ਵਿੱਚ ਠੋਕੀ ਹੋਈ ਲੱਕੜ ਦੀ ਫੱਟੀ. ਫਾਨਾ। ੨. ਭਾਵ- ਰੁਕਾਵਟ. ਵਿਘਨ.