ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਤ ੩. "ਰੇ ਮਨ, ਵਤ੍ਰ ਬੀਜਣ ਨਾਉ." (ਮਾਰੂ ਮਃ ੫)


ਸੰ. ਵਸ੍‍ਤੁ. ਸੰਗ੍ਯਾ- ਚੀਜ਼. ਪਦਾਰਥ. "ਅੰਤਰਿ ਸਭ ਵਥੁ ਹੋਇ." (ਸ੍ਰੀ ਮਃ ੩) "ਸਤਿਗੁਰੁ ਦਾਤਾ ਸਭਨਾ ਵਥੂ ਕਾ." (ਮਾਝ ਅਃ ਮਃ ੩)


ਸੰ. वद्. ਧਾ- ਆਖਣਾ, ਬੋਲਣਾ, ਸਮਝਾਉਣਾ, ਨਿੰਦਾ ਕਰਨਾ, ਨਮਸਕਾਰ ਕਰਨਾ. ਉੱਤਰ ਦੇਣਾ, ਬਹ਼ਸ਼ ਕਰਨਾ.


ਸੰ. ਸੰਗ੍ਯਾ- ਵਕਤਾ. ਬੋਲਣ ਵਾਲਾ.


ਚਰਚਾ ਦਾ ਇੱਕ ਦੋਸ. ਆਪਣੇ ਕਹੇ ਪੱਖ ਨੂੰ ਆਪ ਹੀ ਖੰਡਨ ਕਰ ਦੇਣਾ. ਭਾਵ ਅਜੇਹੀ ਗੱਲ ਆਖਣੀ, ਜਿਸ ਤੋਂ ਆਪਣੀ ਗੱਲ ਰੱਦ ਹੋਜਾਵੇ- ਜਿਵੇਂ ਕੋਈ ਆਖੇ ਮੇਰੇ ਮੂੰਹ ਵਿੱਚ ਜੀਭ ਨਹੀਂ.