ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਿਸਫਲ. ਦੇਖੋ, ਅਹਲਾ. "ਅਹਿਲਾ ਜਨਮ ਗਵਾਇਆ." (ਸ੍ਰੀ ਮਃ ੧. ਪਹਿਰੇ)


ਆਨੰਦ. ਦੇਖੋ, ਅਹਲਾਦ. "ਮਨਿ ਹਰਿ ਕੋ ਅਹਿਲਾਦ." (ਸਾਰ ਮਃ ੫)


ਦੇਖੋ, ਅਹਲਿਆ. "ਗੋਤਮ ਤਪਾ ਅਹਿਲਿਆ ਇਸਤ੍ਰੀ." (ਪ੍ਰਭਾ ਅਃ ਮਃ ੧)#੨. ਵਿ- ਅਪਰਿਚਿਤ. ਜੋ ਹਿਲਿਆ ਨਹੀਂ।#੩. ਅਚਲ. ਦੇਖੋ, ਹਿਲਨਾ.


ਦੇਖੋ, ਅਹਲੀਆ.


ਦੇਖੋ, ਦੋਹਰੇ ਦਾ ਰੂਪ ੨। ੨. ਸੱਪਾਂ ਵਿੱਚੋਂ ਉੱਤਮ ਸ਼ੇਸਨਾਗ.


ਦੇਖੋ, ਅਹਿਬਾਤ.


ਦੇਖੋ, ਅਹਵਾਲ.


ਸੰ. ਸੰਗ੍ਯਾ- ਹਿੰਸਾ (ਵਧ) ਦੇ ਵਿਰੁੱਧ ਕਰਮ. ਜੀਵਾਂ ਦੇ ਪ੍ਰਾਣ ਨਾ ਲੈਣ ਦਾ ਵ੍ਰਤ। ੨. ਕਿਸੇ ਨੂੰ ਦੁੱਖ ਨਾ ਦੇਣਾ. ਯੋਗ ਸ਼ਾਸਤ੍ਰ ਵਿੱਚ ਅਹਿੰਸਾ ਦੇ ੮੧ ਭੇਦ ਲਿਖੇ ਹਨ, ਜਿਨ੍ਹਾਂ ਦਾ ਸਿੱਧਾਂਤ ਇਹ ਹੈ ਕਿ ਮਨ ਤੋਂ ਬਾਣੀ ਤੋਂ ਕਰਮ ਤੋਂ ਦੁੱਖ ਦੇਣ ਦਾ ਕੋਈ ਭੀ ਸੰਕਲਪ ਅਤੇ ਕਰਮ ਹਿੰਸਾ ਵਿੱਚ ਗਿਣਿਆ ਜਾਂਦਾ ਹੈ.