ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਡਰਨ ਵਾਲਾ. ਡਰਪੋਕ. ਬੁਜ਼ਦਿਲ. ਦੇਖੋ, ਦਰ ੧। ੨. ਦੇਖੋ, ਦਰਕਨਾ। ੩. ਅ਼. [درک] ਦਖ਼ਲ ਪ੍ਰਵੇਸ਼। ੪. ਪਾ ਲੈਣ (ਜਾਣ ਲੈਣ) ਦਾ ਭਾਵ। ੫. ਲਿਆਕ਼ਤ.


ਕ੍ਰਿ- ਡਰ ਸਹਿਤ ਹੋਣਾ. ਭੈ ਨਾਲ ਦਿਲ ਧੜਕਣਾ. ਦੇਖੋ, ਦਰ ੧। ੨. ਪਾਟਣਾ. ਫਟਣਾ. ਦੇਖੋ, ਦਰ ੪. "ਦਾਰਮ ਦਰਕ ਗਯੋ ਪੇਖ ਦਸਨਨ ਪਾਂਤਿ." (ਚੰਡੀ ੧) "ਦਰਕੀ ਅੰਗੀਆ." (ਕ੍ਰਿਸਨਾਵ)


ਫ਼ਾ. [درکار] ਵਿ- ਜਰੂਰੀ. ਆਵਸ਼੍ਯਕ.


ਫ਼ਾ. [درخش] ਸੰਗ੍ਯਾ- ਚਮਕ। ੨. ਬਿਜਲੀ.


ਫ਼ਾ. [درخشاں] ਵਿ- ਚਮਕੀਲਾ.


ਫ਼ਾ. [درخشِندہ] ਵਿ- ਚਮਕਣ ਵਾਲਾ.


ਫ਼ਾ. [درخشیدن] ਕ੍ਰਿ- ਚਮਕਣਾ. ਲਿਸ਼ਕਣਾ.


ਫ਼ਾ. [درخت] ਸੰਗ੍ਯਾ- ਵ੍ਰਿਕ੍ਸ਼੍‍. ਬਿਰਛ. "ਦਰਖਤ ਆਬ ਆਸ ਕਰ." (ਵਾਰ ਮਾਝ ਮਃ ੧)