long, loose stitch
wages for ਨਗੰਦਣਾ
same as ਨਗੰਦਵਾਉਣਾ
ਵਿ- ਨਾਜਿਰ. ਦੇਖਣ ਵਾਲਾ. ਨਜਰ ਕਰਨ ਵਾਲਾ। ੨. ਸੰਗ੍ਯਾ- ਕਰਤਾਰ. "ਨਾਨਕ ਨਦਰੀ ਨਦਰਿ ਨਿਹਾਲੁ." (ਜਪੁ) "ਨਾਨਕ ਨਦਰੀ ਨਦਰਿ ਕਰੇ." (ਵਾਰ ਬਿਲਾ ਮਃ ੩) "ਨਾਨਕ ਨਦਰੀ ਮਨਿ ਵਸੈ." (ਵਾਰ ਗੂਜ ੧. ਮਃ ੩) ੩. ਨਜਰ. ਦ੍ਰਿਸ੍ਟਿ. "ਨਦਰੀ ਬਾਹਰਿ ਨ ਕੋਇ." (ਸ੍ਰੀ ਅਃ ਮਃ ੩) ੪. ਨਜਰ ਅੰਦਰ. ਦ੍ਰਿਸ੍ਟਿ ਵਿੱਚ. "ਸਭ ਨਦਰੀ ਕਰਮ ਕਮਾਵਦੇ." (ਸ੍ਰੀ ਅਃ ਮਃ ੩) ੫. ਨਜਰ ਕਰਕੇ. ਕ੍ਰਿਪਾ ਦ੍ਰਿਸ੍ਟਿ ਤੋਂ. "ਨਦਰੀ ਇਹੁ ਮਨ ਵਸਿ ਆਵੈ, ਨਦਰੀ ਮਨੁ ਨਿਰਮਲੁ ਹੋਇ." (ਵਡ ਮਃ ੩)
ਦੇਖੋ, ਨਾਦਾਨ.
ਅ਼. [ندامت] ਸੰਗ੍ਯਾ- ਨਦਮ (ਲੱਜਾ) ਦਾ ਭਾਵ. ਸ਼ਰਮਿੰਦਗੀ.
ਸੰ. ਸੰਗ੍ਯਾ- ਸ੍ਤੁਤਿ. ਤਾਰੀਫ। ੨. ਦੇਖੋ, ਨਦੀ.
ਸੰਗ੍ਯਾ- ਨਦੀਆਂ ਦੇ ਧਾਰਨ ਵਾਲੀ, ਪ੍ਰਿਥਿਵੀ. (ਸਨਾਮਾ)
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)