ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਣੰਛ। ੨. ਦੇਖੋ, ਕੁਣੱਖਾ.


ਕਣ- ਵੱਟ. ਇੱਕ ਪ੍ਰਕਾਰ ਦਾ ਕਣਦਾਰ ਪੱਥਰ, ਜੋ ਪੁਰਾਣੀ ਇਮਾਰਤਾਂ ਵਿੱਚ ਲੱਗਾ ਵੇਖੀਦਾ ਹੈ.


ਕ੍ਰਿ- ਜਿਵੇਂ ਭੱਠ ਵਿੱਚ ਕਣ (ਦਾਣੇ) ਨੂੰ ਤਪਾਈਦਾ ਹੈ, ਇਸ ਤਰਾਂ ਸਤਾਉਣਾ. ਦੁੱਖ ਦੇਣਾ.


ਸੰ. ਸੰਗ੍ਯਾ- ਇੱਕ ਰਿਖੀ, ਜੋ ਚਾਉਲਾਂ ਦੇ ਕਣ ਖਾਕੇ ਗੁਜ਼ਾਰਾ ਕਰਦਾ ਸੀ, ਇਸੇ ਤੋਂ ਨਾਉਂ ਕਣਾਦ ਹੋਇਆ. ਇਸ ਦਾ ਅਸਲ ਨਾਉਂ, ਉਲੂਕ ਸੀ. ਖਟ ਦਰਸ਼ਨਾਂ ਵਿੱਚੋਂ ਵੈਸ਼ੇਸਿਕ ਦਰਸ਼ਨ ਇਸੇ ਰਿਖੀ ਦਾ ਬਣਾਇਆ ਹੋਇਆ ਹੈ. ਦੇਖੋ, ਵੈਸ਼ੇਸਿਕ.


ਵਿ- ਕਣ ਖਾਣ ਵਾਲਾ. ਚਉਲਾਂ ਦੀਆਂ ਕਣੀਆਂ ਖਾਣ ਵਾਲਾ। ੨. ਦੇਖੋ, ਕਣਾਦ.


ਸੰ. ਸੰਗ੍ਯਾ- ਕਨਿਕਾ. ਜ਼ਰ੍‍ਰਾ। ੨. ਗੰਦਮ (ਗੋਧੂਮ) ਦਾ ਆਟਾ.


ਸੰਗ੍ਯਾ- ਪਾਣੀ ਦਾ ਜ਼ਰ੍‍ਰਾ. ਜਲਬੂੰਦ। ੨. ਕਿਣਕਾ. ਭੋਰਾ. "ਦੇ ਨਾਵੈ ਏਕ ਕਣੀ." (ਸੋਰ ਮਃ ੫) ੩. ਹੀਰੇ ਦਾ ਛੋਟਾ ਟੁਕੜਾ। ੪. ਤੀਰ ਆਦਿਕ ਨੋਕਦਾਰ ਸ਼ਸਤ੍ਰ ਦੀ ਨੋਕ ਦਾ ਟੁੱਟਿਆ ਹੋਇਆ ਬਾਰੀਕ ਅੰਸ਼.