ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਸ਼੍‍ਯੰਤੀ. ਕ੍ਸ਼੍ਯ ਹੋਵੰਤੀ. ਕ੍ਸ਼ੀਣ ਹੋਵੰਤ. "ਛਿਜੰਤ ਮਹਾਂ ਸੁੰਦਰੀ ਕਾਇਆ." (ਸਹਸ ਮਃ ੫) ੨. ਕ੍ਸ਼੍‍ਯੰ ਕੁਰਵੰਤਿ. ਕ੍ਸ਼੍ਯ ਕਰੰਤੀ. "ਨਹ ਛਿਜੰਤਿ ਤਰੰਗ ਤੋਯਣਹ." (ਸਹਸ ਮਃ ੫) ਸਮੁੰਦਰਜਲ ਦੇ ਤਰੰਗ ਸੰਸਾਰ ਨੂੰ ਨਾਸ਼ ਨਹੀਂ ਕਰਦੇ.


ਵਿ- ਕ੍ਸ਼੍ਯ (ਨਾਸ਼) ਹੋਣ ਵਾਲੀ। ੨. ਘਟਣ ਵਾਲੀ. "ਦੇਹ ਛਿਜੰਦੜੀ ਊਣਮਝੂਣਾ, ਗੁਰੁ ਸਜਣ ਜੀਉ ਧਰਾਇਆ." (ਵਾਰ ਰਾਮ ੨. ਮਃ ੫) ੩. ਟੁੱਟਣ ਵਾਲਾ, ਵਾਲੀ.


ਦੇਖੋ, ਛਿੱਟ.


ਕ੍ਰਿ- ਛਿੜਕਣਾ. ਕੇਸਰ ਗੁਲਾਬ ਆਦਿ ਦੀ ਵਰਖਾ ਕਰਨੀ. ਤ੍ਰੌਕਣਾ. "ਵਸਤ੍ਰ ਮਨੋ ਛਿਟਕਾਇ ਜਨੇਤੀ ਸੇ ਚਢੇ." (ਸੂਰਜਾਵ) ੨. ਛੁਟਣਾ. ਨਿਰਬੰਧ ਹੋਣਾ.


ਕ੍ਰਿ. ਵਿ- ਛੁਟਕਾਰਾ ਪਾਕੇ. "ਚਲਿਓ ਗੋਨਿ ਛਿਟਕਾਈ." (ਗਉ ਕਬੀਰ)


ਕ੍ਰਿ. ਵਿ- ਖੋਲ੍ਹਕੇ. ਵਿਖੇਰਕੇ. "ਲਟ ਛਿਟਕਾਏ ਤਿਰੀਆ ਰੋਵੈ." (ਆਸਾ ਕਬੀਰ)


ਸੰਗ੍ਯਾ- ਛਿੱਟਿਆਂ ਦੀ ਬੁਛਾੜ। ੨. ਛਿੜਕਾਉ. ਛਿੜਕਨ ਦੀ ਕ੍ਰਿਯਾ. "ਨਾਮ ਤੇਰਾ ਕੇਸਰੋ ਲੇ ਛਿਟਕਾਰੇ." (ਧਨਾ ਰਵਿਦਾਸ) ੩. ਛੁਟਕਾਰਾ. ਰਿਹਾਈ.


ਛੁਟ ਗਈ. ਨਿਰਬੰਧ ਹੋਈ। ੨. ਛਿੜਕੀ. ਤ੍ਰੌਂਕੀ.