ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦੇਹਰਾ ਬਾਬਾ ਨਾਨਕ.


ਦੇਖੋ, ਦੇਰੀ। ੨. ਸੰਗ੍ਯਾ- ਡਿੰਡਿਮ. ਡੁਗਡੁਗੀ. "ਡਮੱਕ ਡਾਮਡੇਰੀ." (ਚੰਡੀ ੨) ੩. ਵਿ- ਟੇਢੀ. ਵਿੰਗੀ. "ਬੰਕੇ ਬਾਲ ਪਾਗ ਸਿਰਿ ਡੇਰੀ." (ਸੋਰ ਰਵਿਦਾਸ)


ਸੰਗ੍ਯਾ- ਅੱਖ ਦੀ ਪੁਤਲੀ. ਨੇਤ੍ਰ ਦਾ ਅੰਡ। ੨. ਕਰੀਰ ਦਾ ਫਲ। ੩. ਚਿੱਟੇ ਫੁੱਲ ਦੇਣ ਵਾਲਾ ਚਮੇਲੀ ਦੀ ਕਿਸਮ ਦਾ ਇੱਕ ਬੂਟਾ. ਇਹ ਸਰਦੀ ਵਿੱਚ ਬਹੁਤ ਫੁੱਲਦਾ ਹੈ. ਇਸ ਨੂੰ ਬੇਲਾ ਭੀ ਆਖਦੇ ਹਨ. L. Jasminum Pubescens. ਸੰਸਕ੍ਰਿਤ ਵਿੱਚ ਇਸ ਦਾ ਨਾਉਂ ਕੁੰਦ ਹੈ.