ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گردی] ਤੂੰ ਫਿਰੇਂ. ਤੂੰ ਫਿਰਦਾ ਹੈਂ. ਤੂੰ ਫਿਰੇਂਗਾ.


ਫ਼ਾ. [گردیِدن] ਕ੍ਰਿ- ਫਿਰਨਾ. ਚੱਕ੍ਰ ਲਾਉਣਾ। ੨. ਸੰਗ੍ਯਾ- ਬਦਲੀ. ਤਬਦੀਲੀ. "ਜੁਗਗਰਦੀ ਜਬ ਹੋਵਹੇ." (ਭਾਗੁ)


ਫ਼ਾ. [گردیِدم] ਮੈਂ ਫਿਰਿਆ (ਚੱਕਰ ਲਾਇਆ)


ਫ਼ਾ. [گردوُں] ਸੰਗ੍ਯਾ- ਪਹੀਆ. ਚਕ੍ਰ। ੨. ਆਕਾਸ਼. "ਬਾਜਿ ਸਮੇਤ ਉਡ੍ਯੋ ਗਰਦੂੰ ਮਹਿਂ." (ਸਲੋਹ)


ਸੰਗ੍ਯਾ- ਗਰਦੂੰ (ਆਕਾਸ਼) ਵਿੱਚ ਫਿਰਨ ਵਾਲਾ ਤੀਰ. (ਸਨਾਮਾ) ੨. ਪੰਛੀ। ੩. ਬੱਦਲ.


ਗ਼ਜ਼ਨੀ ਅਤੇ ਹਿੰਦੁਸਤਾਨ ਦੇ ਵਿਚਕਾਰ ਦਾ ਇਲਾਕਾ ਗਰਦੇਜ਼ ਹੈ.


ਗਰਦੇਜ਼ ਵਿੱਚ ਫਿਰਨ ਵਾਲਾ. ਗਰਦੇਜ਼ ਦਾ ਵਸਨੀਕ। ੨. ਹੁਸੈਨੀ ਸੈਯਦਾਂ ਦੀ ਇੱਕ ਜਾਤੀ ਭੀ ਗਰਦੇਜ਼ੀ ਹੈ. ਇਸ ਦਾ ਦੂਜਾ ਨਾਉਂ ਬਾਗ਼ਦਾਦੀ ਹੈ.


ਗਧਾ. ਖੋਤਾ. ਦੇਖੋ, ਗਰਦਭ. "ਗਰਧਪ ਵਾਂਗੂ ਲਾਹੇ ਪੇਟ." (ਗਉ ਮਃ ੫) "ਗਰਧਬ ਪ੍ਰੀਤਿ ਭਸਮ ਸੰਗਿ ਹੋਇ." (ਸੁਖਮਨੀ) "ਕੂਕਰ ਸੂਕਰ ਗਰਧਭ ਪਵਹਿ ਗਰਭਜੋਨੀ." (ਗੂਜ ਮਃ ੪)