ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੀਰੰ- ਧਰ. ਸੀਰ (ਹਲ) ਰੱਖਣ ਵਾਲਾ. ਹਲਵਾਹ ਜਿਮੀਦਾਰ.


ਸੰ. सैरन्ध्री ਸੰਗ੍ਯਾ- ਸੀਰ (ਹਲ) ਦੇ ਧਾਰਨ ਵਾਲੀ. ਵਾਹੀ ਕਰਨ ਵਾਲੀ। ੨. ਦਸ੍ਤਕਾਰੀ ਕਰਨ ਵਾਲੀ ਇਸਤ੍ਰੀ। ੩. ਇਹ ਪਦ ਦਾਸੀ ਦੇ ਅਰਥ ਵਿੱਚ ਭੀ ਵਰਤਿਆ ਜਾ ਸਕਦਾ ਹੈ. ਦ੍ਰੋਪਦੀ ਜਦ ਵਿਰਾਟ ਦੇ ਘਰ ਪਾਂਡਵਾਂ ਸਮੇਤ ਲੁਕਕੇ ਰਹੀ ਹੈ, ਤਦ ਉਸ ਨੂੰ ਸੈਰੰਧ੍ਰੀ ਹੀ ਆਖਦੇ ਸਨ.


ਦੇਖੋ, ਸੈਰ. "ਤਿਉ ਤਿਉ ਸੈਲ ਕਰਹਿ ਜਿਉ ਭਾਵੈ." (ਗਉ ਰਵਿਦਾਸ) ੨. ਸੰ. शैल ਵਿ- ਸ਼ਿਲਾ ਦਾ ਬਣਿਆ ਹੋਇਆ. ਪੱਥਰ ਦਾ। ੩. ਸੰਗ੍ਯਾ- ਪਰਬਤ, ਜਿਸ ਵਿੱਚ ਸ਼ਿਲਾ ਸਮੁਦਾਯ ਹੈ. "ਕਰਹਿ ਸੈਲ ਮਗ ਸੈਲਨ ਕੇਰੀ." (ਗੁਪ੍ਰਸੂ) ੪. ਜੜ੍ਹਮਤਿ. ਪੱਥਰ ਜੇਹਾ. "ਸੈਲ ਲੋਅ ਜਿਨ ਉਧਰਿਆ." (ਸਵੈਯੇ ਮਃ ੩. ਕੇ) "ਆਥਿ ਸੈਲ ਨੀਚ ਘਰਿ ਹੋਇ." (ਓਅੰਕਾਰ) ਜੇ ਧਨ ਮੂਰਖ ਅਤੇ ਨੀਚ ਦੇ ਘਰ ਹੋਵੇ। ੫. ਸ਼ਿਲਾ ਦੀ ਜਤੁ (ਲਾਪ). ਸ਼ਿਲਾਜੀਤ। ੬. ਕਠੋਰ ਚਿੱਤ. ਸੰਗਦਿਲ. "ਤੀਰਥ ਨਾਇ ਕਹਾ ਸੁਚਿ ਸੈਲ?" (ਭੈਰ ਮਃ ੫) ਵਿ- ਅਚਲ. "ਭਏ ਸੁਖ ਸੈਲ." (ਗਉ ਮਃ ੫) ੮. ਅ਼. [سیل] ਸੰਗ੍ਯਾ- ਜਲ ਪ੍ਰਵਾਹ. "ਮਨਮੁਖ ਪਥਰ ਸੈਲ ਹੈ ਧ੍ਰਿਗ ਜੀਵਣ ਫੀਕਾ." (ਆਸਾ ਅਃ ਮਃ ੧) ਜਲ ਪਰਵਾਹ ਵਿੱਚ ਰਹਿਕੇ ਸੁੱਕਾ ਰਹਿਣ ਵਾਲਾ ਹੈ.