ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਰਸ ਚੁਇਣਾ. ਟਪਕਣਾ. "ਭਉ ਨਿਸੈ ਅੰਮ੍ਰਿਤ ਰਸੈ." (ਗਉ ਥਿਤੀ ਮਃ ੫) ੨. ਰਸ ਸਹਿਤ ਹੋਣਾ, "ਫਿਰਿ ਹਰਿਆ ਹੋਆ ਰਸਿਆ." (ਬਸੰ ਅਃ ਮਃ ੪) ੩. ਅੰਕੁਰਿਤ ਹੋਣਾ. ਸ਼ਿਗੂਫ਼ਾ ਨਿਕਲਨਾ.


ਦੇਖੋ, ਰਸਦ। ੨. ਦੇਖੋ, ਰਸਤਨ.


ਫ਼ਾ. [رستن] ਕ੍ਰਿ- ਛੁੱਟਣਾ. ਛੁਟਕਾਰਾ ਪਾਉਣਾ.


ਫ਼ਾ. [رستہ] ਰਾਸ੍ਤਹ. ਸੰਗ੍ਯਾ- ਮਾਰਗ. ਰਾਹ. ਸੰ. ਰਥ੍ਯਾ.


ਫ਼ਾ. [رستخیز] ਸੰਗ੍ਯਾ- ਉਠ ਖੜਾ ਹੋਣਾ. ਕ਼ਯਾਮਤ, ਜਿਸ ਵੇਲੇ ਇਸਲਾਮ ਮਤ ਅਨੁਸਾਰ ਮੁਰਦੇ ਕ਼ਬਰਾਂ ਤੋਂ ਉਠਕੇ ਨੱਠਣਗੇ.


ਦੇਖੋ, ਰਸਿਤ.