ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਕਹੀਂ. ਕਿਤੇ. ਕਿਸੇ ਥਾਂ. ਕੁਤ੍ਰਾਪਿ. "ਕਤਹੂ ਨ ਜਾਏ ਘਰਹਿ ਬਸਾਏ." (ਕਾਨ ਮਃ ੫)


ਸੰ. ਕਾਰ੍‌ਤਿਕ. ਸੰਗ੍ਯਾ- ਕੱਤਕ ਮਹੀਨਾ. ਕ੍ਰਿੱਤਿਕਾ ਨਛਤਰ ਵਾਲੀ ਪੂਰਣਮਾਸੀ ਹੋਣ ਕਰਕੇ ਇਹ ਸੰਗ੍ਯਾ ਹੈ. ਦੇਖੋ, ਕਤਿਕ.


ਦੇਖੋ, ਕਦਖ਼ੁਦਾ.


ਸੰ. ਕਰ੍‍ਤਨ. ਕ੍ਰਿ- ਕਾਤਨਾ. ਚਰਖੇ ਆਦਿ ਯੰਤ੍ਰ ਨਾਲ ਭੌਂਦੇ ਤੱਕੁਲੇ ਦੀ ਨੋਕ ਤੇ ਉਂਨ ਰੂਈ ਆਦਿ ਦੀ ਤੰਦ ਕੱਢਣੀ. ਸੂਤ ਵੱਟਣਾ. "ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ." (ਵਾਰ ਸੂਹੀ ਮਃ ੧)


ਸੰ. ਕਤਿਧਾ. ਵਿ- ਅਨੇਕ ਪ੍ਰਕਾਰ ਦਾ. ਬਹੁਤ ਭਾਂਤ ਦਾ। ੨. ਅਨੇਕ ਦਿਸ਼ਾ ਤੋਂ ਚਾਰੇ ਪਾਸਿਓਂ. ਦੇਖੋ, ਧੌਂ. "ਭਰਮ ਅੰਧੇਰ ਮੋਹਿਓ ਕਤਧਁਉ." (ਸਵੈਯ ਸ੍ਰੀ ਮੁਖਵਾਕ ਮਃ ੫)