ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਟੋਹਣ ਵਾਲੀ. ਟਟੋਲਣਵਾਲੀ. "ਮੈ ਅੰਧੁਲੇ ਹਰਿ ਨਾਮ ਲਕੁਟੀ ਟੋਹਣੀ." (ਸੂਹੀ ਅਃ ਮਃ ੧) ੨. ਸੰਗ੍ਯਾ- ਸੋਟੀ. ਲਾਠੀ. "ਜਿਉ ਅੰਧੁਲੈ ਹਥਿ ਟੋਹਣੀ." (ਆਸਾ ਅਃ ਮਃ ੧)


ਦੇਖੋ, ਟੋਹਣਾ.


ਦੇਖੋ, ਟੋਹਣੀ. "ਪ੍ਰਿਅ ਕਾ ਨਾਮ ਮੈ ਅੰਧੁਲੇ ਟੋਹਨੀ." (ਬਿਲਾ ਛੰਤ ਮਃ ੫)


ਦੇਖੋ, ਭਾਲੇ. ਵੇਖੇ ਢੂੰਡੇ. "ਟੋਹੇ ਟਾਹੇ ਬਹੁ ਭਵਨ." (ਬਾਵਨ)


ਸੰਗ੍ਯਾ- ਰੁਕਾਵਟ. ਪ੍ਰਤਿਬੰਧ। ੨. ਵਿਘਨ.