ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. हय ਧਾ- ਜਾਣਾ. ਤੁਰਨਾ. ਸ਼ਬਦ ਕਰਨਾ। ੨. ਸੰਗ੍ਯਾ- ਘੋੜਾ.


ਸੰ. ਹਯਸ਼ਾਲਾ. ਸੰਗ੍ਯਾ- ਘੋੜਿਆਂ ਦੇ ਰਹਿਣ ਦਾ ਘਰ. ਅਸਤਬਲ. "ਛੋਰ ਲਯੋ ਹਯਸਾਰਹਿ ਤੇ ਹਯ." (ਰਾਮਾਵ) ਤਬੇਲੇ ਤੋਂ ਘੋੜਾ ਖੋਲ੍ਹ ਲੀਤਾ.


ਸੰਗ੍ਯਾ- ਹਯ (ਅਸ਼੍ਵ) ਕ੍ਰਤੁ (ਯਗ੍ਯ). ਅਸ਼ਮੇਧ ਯਗ੍ਯ.


ਵਿਸਨੁਪੁਰਾਣ ਅਨੁਸਾਰ ਭੌਮਾਸੁਰ ਦਾ ਫੌਜੀ ਸਰਦਾਰ, ਜੋ ਮੁਰ ਦੈਤ ਦਾ ਸਾਥੀ ਸੀ. ਇਸ ਨੂੰ ਕ੍ਰਿਸ਼ਨ ਜੀ ਨੇ ਮਾਰਿਆ। ੨. ਦੇਵੀ ਭਾਗਵਤ ਅਨੁਸਾਰ ਵਿਸਨੁ ਦਾ ਇੱਕ ਅਵਤਾਰ. ਕਥਾ ਇਉਂ ਹੈ ਕਿ ਇੱਕ ਵਾਰ ਵਿਸਨੁ ਦਾ ਆਪਣੀ ਹੀ ਕਮਾਣ ਦੇ ਚਿੱਲੇ ਨਾਲ ਗਲ ਵੱਢਿਆ ਗਿਆ, ਦੇਵੀ ਦੇ ਆਖੇ ਦੇਵਤਿਆਂ ਨੇ ਘੋੜੇ ਦਾ ਸਿਰ ਵਿਸਨੁ ਦੇ ਧੜ ਉੱਤੇ ਜੜ ਦਿੱਤਾ, ਜਿਸ ਤੋਂ ਹਯਗ੍ਰੀਵ ਅਵਤਾਰ ਹੋਇਆ. ਹਯਗ੍ਰੀਵ ਨੇ ਮਧੁ ਅਤੇ ਕੈਟਭ ਨੂੰ ਮਾਰਕੇ ਵੇਦਾਂ ਦਾ ਉੱਧਾਰ ਕੀਤਾ.


ਘੋੜਿਆਂ ਦੀ ਫੌਜ. (ਸਨਾਮਾ)


ਇਸਣੀ ਇਸਣੀ ਇਸਣੀ ਅਰਣੀ. (ਸਨਾਮਾ) ਉੱਚੈਸ਼੍ਰਵਾ ਘੋੜੇ ਦਾ ਪਤੀ ਇੰਦ੍ਰ, ਉਸ ਦਾ ਸ੍ਵਾਮੀ ਕਸ਼੍ਯਪ, ਉਸ ਦੀ ਹਕੂਮਤ ਵਿੱਚ ਆਈ ਪ੍ਰਿਥਿਵੀ, ਉਸ ਦਾ ਸ੍ਵਾਮੀ ਰਾਜਾ, ਉਸ ਦੀ ਸੈਨਾ ਦੀ ਵੈਰਣ ਬੰਦੂਕ.