ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਭਲਾ ਮਨੁੱਖ ਹੋਣ ਦਾ ਧਰਮ. ਭਲਮਾਨਸੀ.

ਵਿ- ਭਲਾ ਮਾਨੁਸ ਨੇਕ ਆਦਮੀ. "ਜਨ ਨਿਰਵੈਰ, ਨਿੰਦਕ ਅਹੰਕਾਰੀ। ਜਨ ਭਲਮਾਨਹਿ, ਨਿੰਦਕ ਵੇਕਾਰੀ." (ਗੌਂਡ ਅਃ ਮਃ ੫)

ਦੇਖੋ, ਪਹਲਵਾਨ.

ਵਿ- ਭਦ੍ਰਲ. ਸ਼੍ਰੇਸ੍ਟ. "ਸਤਿਗੁਰੂ ਭਲਾ ਭਾਇਆ." (ਅਨੰਦੁ) ੨. ਦੇਖੋ, ਭਾਲਾ. "ਭਲਾ ਜੈਸੇ ਭੂਖਨ." (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। ੩. ਦੇਖੋ, ਭੱਲਾ। ੪. ਦਾਨ. ਭੇਟਾ. ਦੇਖੋ, ਭਲ ਧਾ. "ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ." (ਮਃ ੪. ਵਾਰ ਗਉ ੧)

ਸਰੀਣ ਕ੍ਸ਼੍‍ਤ੍ਰੀਆਂ ਦੀ ਇੱਕ ਜਾਤਿ. ਗੁਰੂ ਅਮਰਦੇਵ ਦਾ ਇਸੇ ਜਾਤਿ ਵਿੱਚ ਜਨਮ ਹੋਇਆ ਸੀ। ੨. ਮਾਹਾਂ ਦੀ ਪੀਠੀ ਦਾ ਤਲਿਆ ਅਤੇ ਦਹੀਂ ਵਿੱਚ ਡੋਬਿਆ ਬੜਾ.

ਸਰੀਣ ਕ੍ਸ਼੍‍ਤ੍ਰੀਆਂ ਦੀ ਇੱਕ ਜਾਤਿ. ਗੁਰੂ ਅਮਰਦੇਵ ਦਾ ਇਸੇ ਜਾਤਿ ਵਿੱਚ ਜਨਮ ਹੋਇਆ ਸੀ। ੨. ਮਾਹਾਂ ਦੀ ਪੀਠੀ ਦਾ ਤਲਿਆ ਅਤੇ ਦਹੀਂ ਵਿੱਚ ਡੋਬਿਆ ਬੜਾ.