ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕ਼ਤ਼ਰਾ.


ਸੰਗ੍ਯਾ- ਵਸਤ੍ਰ ਦਾ ਛੋਟਾ ਟੁਕੜਾ, ਜੋ ਕਾਟ ਛਾਂਟ ਪਿੱਛੋਂ ਬਚਦਾ ਹੈ. ਕਾਟ ਦੀ ਲੀਰ। ੨. ਦੇਖੋ, ਕਤਰਣਾ.


ਸੰ. कृन्तन ਕ੍ਰਿੰਤਨ. ਕਿਸੇ ਸ਼ਸਤ੍ਰ ਜਾਂ ਕੈਂਚੀ ਨਾਲ ਟੁਕੜੇ ਕਰਨੇ. ਕੱਟਣਾ.


ਸੰ. ਕਰ੍‍ਤਨੀ. ਸੰਗ੍ਯਾ- ਕ਼ੈਂਚੀ. ਦੇਖੋ, ਕੈਂਚੀ.


ਦੇਖੋ, ਕਤਰਣਾ.


ਅ਼. [قطرہ] ਸੰਗ੍ਯਾ- ਬੂੰਦ. ਤੁਬਕਾ. ਫੂਹ। ੨. ਦੌੜਨਾ. ਨੱਠਣਾ.