ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਪਦਾ ਹੈ. ਜਪਦੇ ਹਨ.


ਜਪੋ. ਜਪ ਕਰੋ. "ਹਰਿ ਹਰਿ ਨਾਮ ਜਪਹੁ ਜਪੁ ਰਸਨਾ." (ਸੁਖਮਨੀ) ੨. ਜਾਣੋ. ਸਮਝੋ. ਦੇਖੋ, ਗ੍ਯਪ (ज्ञप्) ਧਾ. "ਐਸਾ ਗਿਆਨ ਜਪਹੁ ਮਨ ਮੇਰੇ." (ਸੂਹੀ ਮਃ ੧)


ਦੇਖੋ, ਜਪੁ ਅਤੇ ਜਪੁਜੀ.


ਦੇਖੋ, ਜਪਨ.


ਜਾਪ ਕਰਤ. "ਜਪਤ ਜਪਤ ਭਏ ਦੀਨ ਦਇਆਲਾ." (ਆਸਾ ਮਃ ੫) ੨. ਦੇਖੋ, ਜਬਤ. "ਸੋ ਸਭ ਜਪਤ ਕਰੋਂ ਘਰ ਬਾਰਾ." (ਗੁਪ੍ਰਸੂ)


ਸੰ. ਸੰਗ੍ਯਾ- ਜਪਣ ਦਾ ਕੰਮ. ਜਪ. "ਮਨ ਹਰਿ ਹਰਿ ਜਪਨ ਕਰੇ." (ਸ੍ਰੀ ਮਃ ੪. ਵਣਜਾਰਾ) ੨. ਕ੍ਰਿ- ਜਾਪ ਕਰਨਾ। ੩. ਵਿ- ਜਪਨੀਯ. ਜਪ ਕਰਨ ਯੋਗ੍ਯ. "ਨਾਨਕ ਜਾਪ ਜਪੈ ਹਰਿ ਜਪਨਾ." (ਗਉ ਮਃ ੫)


ਸੰਗ੍ਯਾ- ਜਪਮਾਲਾ, ਜਿਸ ਨਾਲ ਜਪ ਕੀਤਾ ਜਾਵੇ. ਦੇਖੋ, ਜਪਮਾਲਾ. "ਮੋਕਉ ਦੇਹੁ ਹਰੇ ਹਰਿ ਜਪਨੀ." (ਆਸਾ ਮਃ ੫) "ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ?" (ਸ. ਕਬੀਰ) ੨. ਗੋਮੁਖੀ. ਉਹ ਥੈਲੀ ਜਿਸ ਵਿੱਚ ਮਾਲਾ ਫੇਰੀ ਜਾਂਦੀ ਹੈ.


ਸੰ. ਵਿ- ਜਪਨ ਯੋਗ੍ਯ. ਜੋ ਜਪ ਕਰਨ ਲਾਇਕ ਹੋਵੇ.