ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤਪਕੇ. ਤਪ੍ਤ ਹੋਕੇ. "ਤਪਿ ਤਪਿ ਖਪੈ ਬਹੁਤ ਬੇਕਾਰ." (ਧਨਾ ਮਃ ੧) ੨. ਤਪ ਤੋਂ. ਤਪਸ੍ਯਾ ਸੇ.


ਤਪ- ਅਯਨ, ਤਪਸ੍‍ਥਾਨ. ਤਪ ਕਰਨ ਦਾ ਥਾਂ। ੨. ਖਡੂਰ ਦੇ ਪਾਸ ਪੱਕੇ ਸਰੋਵਰ ਦੇ ਕਿਨਾਰੇ ਇੱਕ ਗੁਰਧਾਮ, ਜਿੱਥੇ ਗੁਰੂ ਅੰਗਦ ਸਾਹਿਬ ਤਪਸ੍ਯਾ ਕਰਦੇ ਰਹੇ ਹਨ. ਦੇਖੋ, ਖਡੂਰ.


ਫ਼ਾ. [تپِش] ਸੰਗ੍ਯਾ- ਗਰਮੀ. ਆਂਚ. ਤਾਪ. ਤਾਉ.


ਸੰਗ੍ਯਾ- ਤਪ ਕਰਨ ਵਾਲਾ. ਤਪਸ੍ਵੀ. "ਤਪੀਆ ਹੋਵੈ ਤਪੁ ਕਰੈ." (ਸੂਹੀ ਮਃ ੧) ੨. ਡਿੰਗਲ ਵਿੱਚ ਤਪੀ ਦਾ ਅਰਥ ਸੂਰਜ ਹੈ.


ਤਪੀਆਂ ਦਾ ਈਸ਼. ਪ੍ਰਧਾਨ ਤਪੀਆ. "ਤਪੀਸਰ ਜੋਗੀਆ ਤੀਰਥਿ ਗਵਨੁ ਕਰੇ." (ਸ੍ਰੀ ਅਃ ਮਃ ੫)


ਫ਼ਾ. [تپیِدن] ਕ੍ਰਿ- ਤਪਣਾ.


ਦੇਖੋ, ਤਪ. "ਤੀਰਥੁ ਤਪੁ ਦਇਆ ਦਤੁ ਦਾਨੁ." (ਜਪੁ) ੨. ਸੰ. ਵਿ- ਤਾਪ ਸਹਿਤ. ਗਰਮ। ੩. ਸੰਗ੍ਯਾ- ਅਗਨਿ। ੪. ਸੂਰਜ। ੫. ਵੈਰੀ. ਦੁਸ਼ਮਨ.