ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਘੋੜੇ ਦਾ ਕਵਚ. ਘੋੜੇ ਦੇ ਸ਼ਰੀਰ ਨੂੰ ਬਚਾਉਣ ਵਾਲਾ ਸੰਜੋਆ.


ਹਯਨ ਅਰਿ. ਘੋੜਿਆਂ ਦਾ ਵੈਰੀ. ਘੋੜਿਆਂ ਦਾ ਅੰਤ ਕਰਨ ਵਾਲਾ ਸ਼ੇਰ. (ਸਨਾਮਾ)


ਘੋੜਿਆ ਦੀ ਸੈਨਾ. (ਸਨਾਮਾ)


ਅ਼. [حیل] ਹ਼ਯਲ. ਸ਼ਕਤਿ. "ਹਯਲ ਕਾਯਮ ਰੂਹ." (ਮਗੋ)


ਅ਼. [حیا] ਹ਼ਯਾ. ਸੰਗ੍ਯਾ- ਵਰਖਾ। ੨. ਲੱਜਾ. ਸ਼ਰਮ। ੩. ਭਗ. ਯੋਨਿ। ੪. ਸੰ. ਹਯਾ. ਘੋੜੀ.


ਅ. [حیات] ਹ਼ਯਾਤ. ਸੰਗ੍ਯਾ- ਜੀਵਨ. ਜਿੰਦਗੀ.


ਸਵਾ ਸੌ ਸਵਾਰ ਦਾ ਸਰਦਾਰ, ਜਿਸ ਨੂੰ ਬੁੱਧੂ ਸ਼ਾਹ ਨੇ ਦਸ਼ਮੇਸ਼ ਜੀ ਪਾਸ ਪਾਂਵਟੇ ਦੇ ਮਕਾਮ ਪੁਰ ਨੌਕਰ ਰਖਵਾਇਆ ਸੀ. ਇਹ ਨਮਕਹਰਾਮ ਹੋਕੇ ਪਹਾੜੀ ਰਾਜਿਆਂ ਨਾਲ ਜਾ ਮਿਲਿਆ. ਭੰਗਾਣੀ ਦੇ ਜੰਗ ਵਿੱਚ ਬਾਬਾ ਕ੍ਰਿਪਾਲ ਦਾਸ ਮਹੰਤ ਨੇ ਇਸ ਨੂੰ ਕੁਤਕੇ ਨਾਲ ਮਾਰਿਆ. ਦੇਖੋ, ਕ੍ਰਿਪਾਲ ਦਾਸ.


ਵਿ- ਜੀਵਨਦਸ਼ਾ ਵਾਲਾ. ਜਿਉਂਦਾ. "ਸੇਖ ਹਯਾਤੀ ਜਗਿ ਨ ਕੋਈ ਥਿਰੁ ਰਹਿਆ." (ਆਸਾ ਫਰੀਦ)


ਦੇਖੋ, ਸ਼ਾਹ ਨਵਾਜ ਖ਼ਾਂ.